ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦਾ ਅੱਜ ਜਨਮ ਦਿਨ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਕਾਮਯਾਬੀ ਹਾਸਲ ਕਰਨ ਦੇ ਲਈ ਲੰਮਾ ਸੰਘਰਸ਼ ਕੀਤਾ ।ਅਕਸ਼ੇ ਕੁਮਾਰ ਨੇ ਹਾਲ ਹੀ ‘ਚ ਅਦਾਕਾਰੀ ਦੇ ਆਪਣੇ ਸਫ਼ਰ ਦੇ ਬਾਰੇ ਗੱਲਬਾਤ ਕੀਤੀ ਸੀ । ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਉਹ ਮਾਰਸ਼ਲ ਆਰਟ ਦੇ ਇੰਸਟ੍ਰਕਟਰ ਸਨ ਅਤੇ ਕੋਲਕਾਤਾ ਦੀ ਇੱਕ ਟ੍ਰੈਵਲ ਕੰਪਨੀ ‘ਚ ਚਪੜਾਸੀ ਦੇ ਤੌਰ ‘ਤੇ ਕੰਮ ਕਰਦੇ ਸਨ ।
ਅੰਮ੍ਰਿਤਸਰ ‘ਚ ਹੋਇਆ ਜਨਮ
ਅਕਸ਼ੇ ਕੁਮਾਰ ਦਾ ਜਨਮ ੯ ਸਤੰਬਰ ੧੯੬੭ ਨੂੰ ਅੰਮ੍ਰਿਤਸਰ ਦੇ ਪੰਜਾਬੀ ਪਰਿਵਾਰ ‘ਚ ਹੋਇਆ ਸੀ । ਹਾਲਾਂਕਿ ਉਨ੍ਹਾਂ ਦਾ ਪਾਲਣ ਪੋਸ਼ਣ ਦਿੱਲੀ ‘ਚ ਹੋਇਆ । ਅਕਸ਼ੇ ਕੁਮਾਰ ਨੂੰ ਬਚਪਨਤ ਤੋਂ ਹੀ ਅਦਾਕਾਰੀ ਤੇ ਮਾਰਸ਼ਲ ਆਰਟਸ ‘ਚ ਦਿਲਚਸਪੀ ਸੀ। ਜਿਸ ਦੇ ਲਈ ਉਨ੍ਹਾਂ ਨੇ ਛੋਟੀ ਉਮਰ ‘ਚ ਹੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਅਕਸ਼ੇ ਕੁਮਾਰ ਕੁਝ ਸਮਾਂ ਬੈਂਕਾਕ ਵੀ ਰਹੇ ਅਤੇ ਉਥੇ ਕਰਾਟੇ ਦੀਆਂ ਕਈ ਵਿਧੀਆਂ ਸਿੱਖੀਆਂ ਅਤੇ ਤਾਈਕਵਾਂਡੋ ‘ਚ ਬਲੈਕ ਬੈਲਟ ਵੀ ਹਾਸਲ ਕੀਤੀ ।
ਇਸੇ ਦੌਰਾਨ ਅਕਸ਼ੇ ਕੁਮਾਰ ਨੇ ਇੱਕ ਰੈਸਟੋਰੈਂਟ ‘ਚ ਬਤੌਰ ਸ਼ੈੱਫ ਕੰਮ ਵੀ ਕੀਤਾ ਸੀ । ਅਕਸ਼ੇ ਕੁਮਾਰ ਜਦੋਂ ਕਰਾਟੇ ਦੀ ਟ੍ਰੇਨਿੰਗ ਲੈ ਰਹੇ ਸਨ ਤਾਂ ਇਸੇ ਦੌਰਾਨ ਇੱਕ ਵਿਦਿਆਰਥੀ ਨੇ ਉਨ੍ਹਾਂ ਨੂੰ ਮਾਡਲਿੰਗ ਕਰਨ ਦਾ ਸੁਝਾਅ ਦਿੱਤਾ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਨੇ ਰਾਜੀਵ ਭਾਟੀਆ ਤੋਂ ਆਪਣਾ ਨਾਂਅ ਬਦਲ ਕੇ ਅਕਸ਼ੇ ਕੁਮਾਰ ਰੱਖ ਲਿਆ ਸੀ । ਜਿਸ ਜਗ੍ਹਾ ‘ਤੇ ਅਕਸ਼ੇ ਕੁਮਾਰ ਨੇ ਆਪਣਾ ਘਰ ਬਣਵਾਇਆ ਹੈ। ਉਸੇ ਜਗ੍ਹਾ ‘ਤੇ ਉਨ੍ਹਾਂ ਦਾ ਪਹਿਲਾ ਸ਼ੂਟ ਹੋਇਆ ਸੀ ।
1987 ‘ਚ ਫ਼ਿਲਮ ‘ਆਜ’ ‘ਚ ਮਹਿਜ਼ 17 ਸਕਿੰਟ ਦਾ ਕੀਤਾ ਸੀ ਰੋਲ
ਅਕਸ਼ੇ ਕੁਮਾਰ ਨੇ ਫ਼ਿਲਮ ‘ਆਜ’ ‘ਚ ਮਹਿਜ਼ 17 ਸਕਿੰਟ ਦਾ ਰੋਲ ਕੀਤਾ ਸੀ । ਉਸ ਵੇਲੇ ਕਿਸੇ ਨੇ ਨਹੀਂ ਸੀ ਸੋਚਿਆ ਅੱਗੇ ਜਾ ਕੇ ਇਹ ਮਾਮੂਲੀ ਜਿਹਾ ਅਦਾਕਾਰ ਬਾਲੀਵੁੱਡ ‘ਚ ਏਨਾਂ ਵੱਡਾ ਨਾਮ ਕਮਾਏਗਾ। ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਰਾਜੀਵ ਓਮ ਭਾਟੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ।
ਹੋਰ ਪੜ੍ਹੋ