Prem Chopra Birthday : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਪ੍ਰੇਮ ਚੋਪੜਾ ਦਾ ਅੱਜ ਜਨਮਦਿਨ ਹੈ। ਹਿੰਦੀ ਫਿਲਮਾਂ ਦੇ 'ਚ ਬਤੌਰ ਖਲਾਨਾਇਕ ਆਪਣੀ ਵੱਖਰੀ ਪਛਾਣ ਬਨਾਉਣ ਵਾਲੇ ਐਕਟਰ ਪ੍ਰੇਮ ਚੋਪੜਾ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ, ਆਓ ਜਾਣਦੇ ਹਾਂ ਉਨ੍ਹਾਂ ਬਾਰੇ ਦਿਲਚਸਪ ਗੱਲਾਂ।
ਪ੍ਰੇਮ ਚੋਪੜਾ ਦਾ ਨਾਂ ਸੁਣਦੇ ਹੀ ਉਨ੍ਹਾਂ ਦਾ ਖਲਨਾਇਕ ਦੇ ਰੂਪ 'ਚ ਅਕਸ ਸਾਡੀਆਂ ਅੱਖਾਂ ਸਾਹਮਣੇ ਸਾਫ ਨਜ਼ਰ ਆਉਂਦਾ ਹੈ। ਪ੍ਰੇਮ ਨੂੰ ਬਾਲੀਵੁੱਡ ਦੇ ਉਨ੍ਹਾਂ ਖੌਫਨਾਕ ਖਲਨਾਇਕਾਂ 'ਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੂੰ ਦਰਸ਼ਕ ਅਸਲ 'ਚ ਖਲਨਾਇਕ ਮੰਨਣ ਲੱਗੇ ਸਨ।
ਪ੍ਰੇਮ ਚੋਪੜਾ ਦਾ ਜਨਮ
ਪ੍ਰੇਮ ਚੋਪੜਾ ਦਾ ਜਨਮ 23 ਸਤੰਬਰ 1935 ਨੂੰ ਲਾਹੌਰ, ਪੰਜਾਬ ਵਿੱਚ ਹੋਇਆ ਸੀ। ਪ੍ਰੇਮ ਚੋਪੜਾ ਹਿੰਦੀ ਫਿਲਮਾਂ ਦਾ ਇੱਕ ਭਾਰਤੀ ਅਭਿਨੇਤਾ ਹੈ। ਉਸਨੇ 60 ਸਾਲਾਂ ਤੋਂ ਵੱਧ ਦੇ ਆਪਣੇ ਫਿਲਮੀ ਕਰੀਅਰ ਵਿੱਚ 380 ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੇ 3 ਬੱਚੇ ਹਨ, ਜਿਨ੍ਹਾਂ ਦਾ ਨਾਂ ਰਕਤਾ, ਪ੍ਰੇਰਨਾ ਅਤੇ ਪੁਨੀਤਾ ਹੈ। ਇਸ ਤੋਂ ਇਲਾਵਾ ਉਸ ਦੇ ਸੱਤ ਪੋਤੇ-ਪੋਤੀਆਂ ਹਨ।
ਪ੍ਰੇਮ ਚੋਪੜਾ ਦਾ ਫਿਲਮੀ ਸਫਰ
ਪ੍ਰੇਮ ਨੇ ਸ਼ਿਮਲਾ ਵਿੱਚ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਈ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਪਣੇ ਮਾਤਾ-ਪਿਤਾ ਦੇ ਸਖ਼ਤ ਵਿਰੋਧ ਦੇ ਬਾਵਜੂਦ, ਉਹ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਨ ਦੇ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਮੁੰਬਈ ਆਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਨੇ ਸਾਲ 1967 ਤੋਂ ਹਿੰਦੀ ਫਿਲਮਾਂ ਵਿੱਚ ਮੁੱਖ ਖਲਨਾਇਕ ਦੀ ਮੂਮਿਕਾ ਨਿਭਾਉਣੀ ਸ਼ੁਰੂ ਕੀਤੀ ਅਤੇ 1967 ਤੋਂ 1995 ਤੱਕ ਮੁੱਖ ਖਲਨਾਇਕ ਰਿਹਾ। 1970 ਦੇ ਦਹਾਕੇ ਵਿੱਚ ਪ੍ਰੇਮ ਚੋਪੜਾ ਨੂੰ ਸੁਜੀਤ ਕੁਮਾਰ ਅਤੇ ਰਣਜੀਤ ਦੇ ਨਾਲ, ਅਕਸਰ ਇੱਕ ਖਲਨਾਇਕ ਦੇ ਰੂਪ ਵਿੱਚ, ਸ਼ਾਨਦਾਰ ਭੂਮਿਕਾਵਾਂ ਮਿਲੀਆਂ।
ਮੀਡੀਆ ਰਿਪੋਰਟਾਂ ਮੁਤਾਬਕ ਇੱਕ ਇੰਟਰਵਿਊ ਦੌਰਾਨ ਪ੍ਰੇਮ ਚੋਪੜਾ ਨੇ ਖ਼ੁਦ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਲੋਕ ਮੈਨੂੰ ਸੱਚਮੁਚ ਇੱਕ ਖਲਨਾਇਕ ਤੇ ਗ਼ਲਤ ਵਿਅਕਤੀ ਸਮਝਣ ਲੱਗੇ ਸਨ , "ਉਹ ਮੈਨੂੰ ਦੇਖਦੇ ਹੀ ਆਪਣੀਆਂ ਪਤਨੀਆਂ ਨੂੰ ਲੁਕਾ ਲੈਂਦੇ ਸਨ। ਜਦੋਂ ਮੈਂ ਅਕਸਰ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕਰਦਾ ਸੀ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਸਨ ਕਿ ਅਸਲ ਜ਼ਿੰਦਗੀ ਵਿੱਚ ਮੈਂ ਵੀ ਉਨ੍ਹਾਂ ਵਰਗਾ ਵਿਅਕਤੀ ਹਾਂ, ਲੋਕ ਮੈਨੂੰ ਇੱਕ ਖ਼ਤਰਨਾਕ ਖਲਨਾਇਕ ਸਮਝਦੇ ਸਨ, ਪਰ ਮੈਂ ਇਸ ਨੂੰ ਤਾਰੀਫ਼ ਵਜੋਂ ਲਿਆ ਅਤੇ ਸੋਚਿਆ ਕਿ ਮੈਂ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਿਹਾ ਹਾਂ।ਹੋਰ ਪੜ੍ਹੋ : ਦੁਲਹਨ ਵਾਂਗ ਲਾਲ ਜੋੜੇ 'ਚ ਸਜੀ ਨਜ਼ਰ ਆਈ ਹਿਮਾਂਸ਼ੀ ਖੁਰਾਣਾ, ਫੈਨਜ਼ ਲੁਟਾ ਰਹੇ ਪਿਆਰ
ਪ੍ਰੇਮ ਚੋਪੜਾ ਨੇ ਇੱਕ ਇੰਟਰਵਿਊ 'ਚ ਕਿਹਾ ਸੀ, ''ਦੂਜੇ ਕਲਾਕਾਰਾਂ ਵਾਂਗ ਮੈਂ ਵੀ ਸ਼ੁਰੂ 'ਚ ਹੀਰੋ ਬਣਨਾ ਚਾਹੁੰਦਾ ਸੀ। ਮੈਂ ਕੁਝ ਪੰਜਾਬੀ ਫਿਲਮਾਂ 'ਚ ਬਤੌਰ ਹੀਰੋ ਕੰਮ ਕੀਤਾ ਅਤੇ ਉਨ੍ਹਾਂ ਨੂੰ ਪਸੰਦ ਵੀ ਕੀਤਾ ਗਿਆ ਪਰ ਮੈਂ ਹਿੰਦੀ ਸਿਨੇਮਾ 'ਚ ਜੋ ਫਿਲਮਾਂ ਮੈਂ ਹੀਰੋ ਵਜੋਂ ਕੀਤੀਆਂ ਉਹ ਫਲਾਪ ਰਹੀਆਂ। ਪ੍ਰੇਮ ਚੋਪੜਾ ਨੇ ਆਪਣੇ ਕਰੀਅਰ 'ਚ 'ਸ਼ਹੀਦ', 'ਬੌਬੀ', 'ਬੇਤਾਬ', 'ਗੁਪਤ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ।