Yo Yo Honey Singh and Badshah Conflict actual reaseon : ਬਾਲੀਵੁੱਡ ਦੇ ਮਸ਼ਹੂਰ ਰੈਪਰ ਰੈਪਰ ਯੋ ਯੋ ਹਨੀ ਸਿੰਘ ਤੇ ਬਾਦਸ਼ਾਹ ਵਿਚਾਲੇ ਹੋਇਆ ਵਿਵਾਦ ਕਿਸੇ ਤੋਂ ਲੁੱਕਿਆ ਨਹੀਂ ਹੈ। ਇੱਕ ਸਮਾਂ ਸੀ ਜਦੋਂ ਹਨੀ ਸਿੰਘ , ਬਾਦਸ਼ਾਹ ਤੇ ਰਫਤਾਰ ਇਹ ਸਾਰੇ ਹੀ ਰੈਪਰ ਇੱਕ ਗਰੁੱਪ ਦੇ ਤੌਰ ਉੱਤੇ ਇੱਕਠੇ ਹੋ ਕੇ ਕੰਮ ਕਰਦੇ ਸੀ, ਪਰ ਮੌਜੂਦਾ ਸਮੇਂ 'ਚ ਇਨ੍ਹਾਂ ਰੈਪਰਸ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ। ਆਓ ਜਾਣਦੇ ਹਾਂ ਕਿ ਆਖਿਰ ਦੋਹਾਂ ਰੈਪਰਸ ਦੇ ਵਿਚਾਲੇ ਕਿਉਂ ਵਿਵਾਦ ਹੋਇਆ ਤੇ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ।
ਇਨ੍ਹੀਂ ਹਨੀ ਸਿੰਘ ਆਪਣੀ ਨਵੀਂ ਐਲਬਮ 'ਗਲੌਰੀ' ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਇਸ ਵਿਚਾਲੇ ਹਨੀ ਸਿੰਘ ਨੇ ਆਪਣੇ ਇੰਟਰਵਿਊ ਦੇ ਦੌਰਾਨ ਬਾਦਸ਼ਾਹ ਨਾਲ ਹੋਏ ਆਪਣੇ ਵਿਵਾਦ ਬਾਰੇ ਖਾਸ ਗੱਲਬਾਤ ਕੀਤੀ ਹੈ।
ਦੱਸਣਯੋਗ ਹੈ ਕਿ ਬਾਦਸ਼ਾਹ ਨੇ ਇੱਕ ਸਮੇਂ ਉੱਤੇ ਹਨੀ ਸਿੰਘ ਉੱਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਸੀ। ਹਨੀ ਸਿੰਘ ਨੇ ਉਨ੍ਹਾਂ ਤੋਂ ਬਲੈਂਕ ਚੈਕ ਉੱਤੇ ਸਾਈਨ ਨਹੀਂ ਕਰ ਸਕੀ।
ਇਸ ਮਾਮਲੇ ਬਾਰੇ ਬਾਦਸ਼ਾਹ ਨੇ ਦੱਸਿਆ ਸੀ ਕਿ ਮੈਂ ਗੀਤ ਲਿਖਦਾ ਹਾਂ ਤੇ ਉਨ੍ਹਾਂ ਨੇ ਮੈਨੂੰ ਕਦੇ ਕਿੱਤੇ ਵੀ ਪਹੁੰਚਾਉਣ ਵਿੱਚ ਮਦਦ ਨਹੀਂ ਕੀਤੀ, ਅਸੀਂ ਇੱਕਠੇ ਜ਼ਰੂਰ ਸੀ ਪਰ ਜਿਵੇਂ ਅਸੀਂ ਸੋਚਿਆ ਸੀ ਉਹ ਨਹੀਂ ਹੋ ਸਕਿਆ, ਚੀਜ਼ਾਂ ਅੱਲਗ ਢੰਗ ਨਾਲ ਚੱਲ ਰਹੀਆਂ ਸਨ । ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਹਨੀ ਸਿੰਘ ਅਤੇ ਬਾਦਸ਼ਾਹ ਇੱਕੋ ਬੈਂਡ ਮਾਫੀਆ ਮੁੰਡੀਰ ਦਾ ਹਿੱਸਾ ਰਹੇ ਸਨ। ਬਾਦਸ਼ਾਹ ਨੇ ਕਿਹਾ ਸੀ ਹਨੀ ਸਿੰਘ ਨੇ ਉਨ੍ਹਾਂ ਕੋਲੋਂ ਬਲੈਂਕ ਚੈਕ ਉੱਤੇ ਸਾਈਨ ਕਰਵਾਏ ਸਨ। ਬਾਦਸ਼ਾਹ ਦੇ ਮੁਤਾਬਕ ਉਸ ਸਮੇਂ ਹਨੀ ਸਿੰਘ ਦਾ ਕਰੀਅਰ ਚੰਗਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਹੋਏ ਦੋਹਾਂ ਵਿਚਾਲੇ ਵਿਵਾਦ ਹੋਇਆ ਸੀ।
ਮਾਫੀਆ ਮੁੰਡੀਰ ਦਾ ਹਿੱਸਾ ਨਹੀਂ ਹਨ ਬਾਦਸ਼ਾਹ
ਜਦੋਂ ਹਨੀ ਸਿੰਘ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਦਸ਼ਾਹ ਕਦੇ ਵੀ 'ਮਾਫੀਆ ਮੁੰਡੀਰ' ਦਾ ਹਿੱਸਾ ਨਹੀਂ ਰਿਹਾ। ਉਸ ਨੇ ਕਿਹਾ ਸੀ ਕਿ ਰਫਤਾਰ ਨੇ ਉਸ ਦੇ ਖਿਲਾਫ ਬਾਦਸ਼ਾਹ ਵੱਲੋਂ ਰਿਲੀਜ਼ ਕੀਤੇ ਗਏ ਗੀਤਾਂ ਨਾਲੋਂ ਬਹੁਤ ਸਾਰੇ ਹੋਰ ਗੀਤ ਰਿਲੀਜ਼ ਕੀਤੇ ਹਨ। ਹਨੀ ਨੇ ਕਿਹਾ, "ਪਰ ਮੈਂ ਰਫਤਾਰ ਦੀ ਇੱਜ਼ਤ ਕਰਦਾ ਹਾਂ। ਉਹ ਸਟ੍ਰੀਟ ਟੈਲੇਂਟ ਹੈ। ਮੈਂ ਉਸ ਨੂੰ ਨਹੀਂ ਚੁੱਕਿਆ। ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਬਾਦਸ਼ਾਹ ਵੱਡੇ ਬਾਪ ਦਾ ਬੇਟਾ ਹੈ ਤੇ ਉਸ ਨੇ ਜੋ ਵੀ ਮੇਰੇ ਖਿਲਾਫ ਕੀਤਾ ਉਸ ਨੂੰ ਲੈ ਕੇ ਮੈਂ ਉਸ ਨਾਲ ਕਦੇ ਵੀ ਭਵਿੱਖ ਵਿੱਚ ਕੰਮ ਨਹੀਂ ਕਰ ਰਹੇ।"
VIDEO
ਹਨੀ ਸਿੰਘ ਨੇ ਕਿਹਾ ਕਿ ਰਫਤਾਰ ਦਿਲ ਦਾ ਬੁਰਾ ਨਹੀਂ ਹੈ, ਉਸ ਨੇ ਕਿਸੇ ਦੇ ਕਹਿਣ 'ਤੇ ਮੇਰੇ ਖਿਲਾਫ ਡੀਸ ਟ੍ਰੈਕ ਰਿਲੀਜ਼ ਕੀਤਾ ਸੀ। ਹਨੀ ਦੇ ਇਸ ਜਵਾਬ 'ਤੇ ਸ਼ੋਅ ਦੇ ਹੋਸਟ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਕਦੇ ਰਫਤਾਰ ਨੂੰ ਫੋਨ ਕਰਕੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ 'ਤੇ ਹਨੀ ਸਿੰਘ ਨੇ ਦੱਸਿਆ ਕਿ ਰਫਤਾਰ ਨੇ ਇਕ ਵਾਰ ਹਨੀ ਸਿੰਘ ਤੋਂ ਮੁਆਫੀ ਮੰਗੀ ਸੀ ਪਰ 6 ਮਹੀਨਿਆਂ ਬਾਅਦ ਉਸ ਨੇ ਉਸ ਖਿਲਾਫ ਇੱਕ ਹੋਰ ਡਿਸਕ ਟ੍ਰੈਕ ਜਾਰੀ ਕਰ ਦਿੱਤਾ ਸੀ।