ਜੌਨ ਅਬ੍ਰਾਹਮ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ । ਉਹਨਾਂ ਨੇ 90 ਦੇ ਦਹਾਕੇ ਵਿੱਚ ਆਪਣੀ ਸ਼ਾਨਦਾਰ ਲੁੱਕ ਦੇ ਦਮ ਤੇ ਇੰਡਸਟਰੀ ਵਿੱਚ ਕਦਮ ਰੱਖਿਆ ਸੀ । ਉਹਨਾਂ ਨੇ ਅਪਣੇ ਕਰੀਅਰ ਵਿੱਚ ਸ਼ਾਨਦਾਰ ਫਿਲਮਾ ਦਿੱਤੀਆਂ ਜਿਹੜੀਆਂ ਕਿ ਬਾਕਸ ਆਫਿਸ ਤੇ ਹਿੱਟ ਵੀ ਹੋਈਆਂ ਪਰ ਇਸ ਦੇ ਬਾਵਜੂਦ ਉਹ ਕੋਈ ਵੀ ਫਿਲਮ ਕਰਨ ਲਈ ਮੋਟੀ ਫੀਸ ਨਹੀਂ ਵਸੂਲਦੇ ਜਿਸ ਦਾ ਖੁਲਾਸਾ ਉਹਨਾਂ ਨੇ ਹਾਲ ਵਿੱਚ ਦਿੱਤੀ ਇੱਕ ਇੰਟਰਵਿਊ ਵਿੱਚ ਕੀਤਾ ਹੈ । ਉਹਨਾਂ ਨੇ ਕਿਹਾ ਹੈ ਕਿ ਉਹ ਆਪਣੀ ਔਕਾਤ ਤੋਂ ਵੱਧ ਪੈਸੇ ਨਹੀਂ ਲੈਂਦੇ । ਉਹਨਾਂ ਨੇ ਕਿਹਾ ਕਿ ਉਹ ਕਿਸੇ ਫਿਲਮ ਲਈ ਓਨੀਂ ਕੂ ਹੀ ਫੀਸ ਲੈਂਦੇ ਹਨ ਜਿਸ ਨਾਲ ਕਿਸੇ ਫਿਲਮ ਬਣਾਉਣ ਵਾਲੇ ’ਤੇ ਬੋਝ ਨਾ ਪਵੇ ।
ਉਹਨਾਂ ਨੇ ਕਿਹਾ ਕਿ ਉਹ ਫੀਸ ਨਾਲੋਂ ਇਸ ਗੱਲ ’ਤੇ ਜ਼ਿਆਦਾ ਧਿਆਨ ਦਿੰਦੇ ਹਨ ਕਿ ਫਿਲਮ ਦੀ ਕਹਾਣੀ ਕੀ ਹੈ, ਤੇ ਮੈਂ ਜੋ ਵੀ ਫਿਲਮ ਕਰਦਾ ਹਾਂ ਉਸ ’ਤੇ ਮੈਨੂੰ ਮਾਣ ਹੈ । ਜਾਨ ਨੇ ਕਿਹਾ ਕਿ ਬੇਸ਼ਕ ਉਹਨਾਂ ਨੇ 'ਮਦਰਾਸ ਕੈਫੇ', 'ਬਾਟਲਾ ਹਾਊਸ' ਵਰਗੀਆਂ ਫਿਲਮਾਂ ਦਿੱਤੀ ਨੇ ਇਸ ਦੇ ਬਾਵਜੂਦ ਫਿਲਮਾਂ ਬਣਾਉਣ ਵਾਲੇ ਉਸ ਦੇ ਕੰਮ ਤੇ ਵਿਸ਼ਵਾਸ਼ ਨਹੀਂ ਕਰਦੇ ।
ਜੇਕਰ ਉਹ ਫਿਲਮਾਂ ਲਈ ਕਿਸੇ ਸਟੂਡੀਓ ਨਾਲ ਸੰਪਰਕ ਕਰਦੇ ਹਨ ਤਾਂ ਉਹਨਾਂ ਨੂੰ ਕੋਈ ਵੀ ਨਿਰਮਾਤਾ ਜੁਆਬ ਨਹੀਂ ਦਿੰਦਾ ਕਿਉਂਕਿ ਉਹ ਵਟਸਐਪ ਦੀ ਬਜਾਏ ਐੱਸ.ਐੱਮ.ਐੱਸ ਦੀ ਵਰਤੋਂ ਕਰਦੇ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਜਾਨ ਜਲਦ ਹੀ ਫਿਲਮ 'ਵੇਦਾ' 'ਚ ਨਜ਼ਰ ਆਉਣ ਵਾਲੇ ਹਨ
।