Film 'Swatantrya Veer Savarkar' enters Oscars 2025: ਬਾਲੀਵੁੱਡ ਐਕਟਰ ਰਣਦੀਪ ਹੁੱਡਾ ਦੀ ਫਿਲਮ 'ਸਵਤੰਤਰ ਵੀਰ ਸਾਵਰਕਰ' ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ ਕਿ ਇਸ ਫਿਲਮ ਨੂੰ Oscars 2025 ਲਈ ਸ਼ਾਮਲ ਕੀਤਾ ਗਿਆ ਹੈ, ਪਰ ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ। ਉਹ ਰਣਦੀਪ ਹੁੱਡਾ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦੇ ਸਕਦੀ ਹੈ।
ਰਣਦੀਪ ਹੁੱਡਾ ਦੀ ਫਿਲਮ ਸੁਤੰਤਰ ਵੀਰ ਸਾਵਰਕਰ ਨੂੰ ਆਸਕਰ ਵਿੱਚ ਐਂਟਰੀ ਨਹੀਂ ਮਿਲੀ ਹੈ। ਜੀ ਹਾਂ, ਫਿਲਮ ਫੈਡਰੇਸ਼ਨ ਆਫ ਇੰਡੀਆ (ਐੱਫ.ਐੱਫ.ਆਈ.) ਦੇ ਪ੍ਰਧਾਨ ਨੇ ਇਹ ਸਪੱਸ਼ਟ ਕੀਤਾ ਹੈ। ਉਸ ਨੇ ਇਨ੍ਹਾਂ ਰਿਪੋਰਟਾਂ ਨੂੰ ਗ਼ਲਤ ਕਰਾਰ ਦਿੱਤਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਆਸਕਰ 'ਚ ਮਹਿਜ਼ ਫਿਲਮ ਲਾਪਤਾ ਲੇਡੀਜ਼ ਨੂੰ ਹੀ ਸ਼ਾਮਲ ਕੀਤਾ ਗਿਆ ਹੈ।
ਐੱਫ.ਐੱਫ.ਆਈ. ਦੇ ਪ੍ਰਧਾਨ ਨੇ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ, "ਹਾਂ, ਇਹ ਸੱਚ ਹੈ ਕਿ 'ਸਵਤੰਤਰ ਵੀਰ ਸਾਵਰਕਰ' ਨੂੰ ਆਸਕਰ ਲਈ ਪੇਸ਼ ਕੀਤਾ ਗਿਆ ਸੀ। ਹਾਲਾਂਕਿ, ਇਹ ਅੰਤਿਮ ਸੂਚੀ ਵਿੱਚ ਸ਼ਾਮਲ ਨਹੀਂ ਹੋਇਆ। ਸਾਵਰਕਰ ਦੇ ਨਿਰਮਾਤਾਵਾਂ ਨੇ ਗ਼ਲਤ ਜਾਣਕਾਰੀ ਦਿੱਤੀ ਹੈ।"
ਦੱਸ ਦੇਈਏ ਕਿ 'ਸਵਤੰਤਰ ਵੀਰ ਸਾਵਰਕਰ' ਦੇ ਨਿਰਮਾਤਾ ਸੰਦੀਪ ਸਿੰਘ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਫਿਲਮ ਨੂੰ ਆਸਕਰ ਲਈ ਸੌਂਪਿਆ ਗਿਆ ਹੈ। ਉਸ ਨੇ ਲਿਖਿਆ, 'ਆਸਕਰ 2025 ਲਈ ਅਧਿਕਾਰਤ ਤੌਰ 'ਤੇ ਪੇਸ਼ ਕੀਤਾ ਗਿਆ'। ਉਨ੍ਹਾਂ ਨੇ ਇਸ ਪੋਸਟਰ 'ਤੇ ਰਣਦੀਪ ਹੁੱਡਾ ਅਤੇ ਅੰਕਿਤਾ ਲੋਖੰਡੇ ਨੂੰ ਵੀ ਟੈਗ ਕੀਤਾ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ ਦਾ ਵੀ ਛੋਟੇ ਅੱਖਰਾਂ ਵਿੱਚ ਧੰਨਵਾਦ ਕੀਤਾ ਗਿਆ।