Kapil Sharma celebrates Ganesh Chaturthi: ਇਨ੍ਹੀਂ ਦਿਨੀਂ ਦੇਸ਼ ਭਰ 'ਚ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਸੈਲਬਸ ਨੇ ਬੜੇ ਹੀ ਧੂਮਧਾਮ ਨਾਲ ਆਪਣੇ ਘਰ ਗਣਪਤੀ ਬੱਪਾ ਦਾ ਸਵਾਗਤ ਕੀਤਾ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਆਪਣੇ ਘਰ ਗਣਪਤੀ ਬੱਪਾ ਦੀ ਪੂਜਾ ਕੀਤੀ ਜਿਸ ਦੀ ਉਨ੍ਹਾਂ ਨੇ ਝਲਕ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਕਾਮੇਡੀਅਨ ਕਪਿਲ ਸ਼ਰਮਾ ਹਰ ਸਾਲ ਆਪਣੇ ਘਰ ਗਣਪਤੀ ਬੱਪਾ ਦਾ ਸਵਾਗਤ ਕਰਦੇ ਹਨ। ਇਸ ਵਾਰ ਵੀ ਕਪਿਲ ਸ਼ਰਮਾ ਨੇ ਆਪਣੇ ਘਰ ਧੂਮਧਾਮ ਨਾਲ ਗਣਪਤੀ ਬੱਪਾ ਦਾ ਸਵਾਗਤ ਕੀਤਾ ਤੇ ਉਨ੍ਹਾਂ ਦੀ ਪੂਜਾ ਅਰਚਨਾ ਕੀਤੀ।
VIDEO
ਹਾਲ ਹੀ ਵਿੱਚ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਉੱਤੇ ਆਪਣੇ ਘਰ ਗਣਪਤੀ ਪੂਜਾ ਦੇ ਜਸ਼ਨ ਦੀਆਂ ਖਾਸ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਕਪਿਲ ਸ਼ਰਮਾ ਆਪਣੇ ਪੂਰੇ ਪਾਰਿਵਾਰ ਨਾਲ ਮਿਲ ਕੇ ਗਣਪਤੀ ਬੱਪਾ ਦੀ ਪੂਜਾ ਅਰਚਨਾ ਕਰਦੇ ਹੋਏ ਨਜ਼ਰ ਆ ਰਹੇ ਹਨ।
ਕਪਿਲ ਸ਼ਰਮਾ ਦੇ ਟੀਵੀ ਦੇ ਕਈ ਮਸ਼ਹੂਰ ਸਿਤਾਰੇ ਜਿਵੇਂ ਕਿ ਭਾਰਤੀ ਸਿੰਘ, ਜੈ, ਐਲੀ ਗੋਨੀ, ਮੀਕਾ ਸਿੰਘ ਸਣੇ ਕਈ ਹੋਰ ਨਾਮੀ ਕਲਾਕਾਰ ਪਹੁੰਚੇ। ਵਾਇਰਲ ਇਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਪੂਰੇ ਪਰਿਵਾਰ ਨਾਲ ਮਿਲ ਕੇ ਭਗਵਾਨ ਗਣੇਸ਼ ਜੀ ਦੀ ਆਰਤੀ ਕਰਦੇ ਤੇ ਉਨ੍ਹਾਂ ਤੋਂ ਅਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ।
ਹੋਰ ਪੜ੍ਹੋ : ਨਵਜੋਤ ਸਿੰਘ ਸਿੱਧੂ ਤੇ ਦਿਲਜੀਤ ਦੋਸਾਂਝ ਦੀ ਪੁਰਾਣੀ ਵੀਡੀਓ ਹੋਈ ਵਾਇਰਲ, ਸਿੱਧੂ ਨੇ ਇੰਝ ਕੀਤੀ ਦੋਸਾਂਝਵਾਲਾ ਦੀ ਤਾਰੀਫ
ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੇ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦਾ ਇਹ ਸ਼ੋਅ ਨੈਟਫਲਿਕਸ ਉੱਤੇ ਆ ਰਿਹਾ। ਆਪਣੇ ਕਾਮੇਡੀ ਭਰੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ ਤੇ ਉਨ੍ਹਾਂ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੇ ਹਨ। ਫੈਨਜ਼ ਨੂੰ ਕਪਿਲ ਸ਼ਰਮਾ ਦਾ ਕਾਮੇਡੀ ਭਰਾ ਅੰਦਾਜ਼ ਕਾਫੀ ਪਸੰਦ ਹੈ।