Praveen Dabas Car Accident: ਬਾਲੀਵੁੱਡ ਅਦਾਕਾਰ ਪ੍ਰਵੀਨ ਡਬਾਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ 'ਚ ਅਦਾਕਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਇਹ ਖ਼ਬਰ ਆਉਂਦੇ ਹੀ ਪ੍ਰਸ਼ੰਸਕਾਂ ਚਿੰਤਤ ਦਾ ਮਾਹੌਲ ਬਣ ਗਿਆ ਹੈ ਅਤੇ ਹਰ ਕੋਈ ਅਦਾਕਾਰ ਲਈ ਪ੍ਰਾਰਥਨਾ ਕਰ ਰਿਹਾ ਹੈ।
ਪ੍ਰਵੀਨ ਹਾਲਤ ਹੈ ਕਾਫੀ ਨਾਜ਼ੁਕ
ਸੂਤਰਾਂ ਤੋਂ ਮਿਲੀ ਜਾਣਕਾਰੀ ਦੀ ਮੰਨੀਏ ਤਾਂ ਪ੍ਰਵੀਨ ਡਬਾਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਪ੍ਰਵੀਨ ਖੁਦ ਕਾਰ ਚਲਾ ਰਹੇ ਸੀ। ਹਾਲਾਂਕਿ ਅਦਾਕਾਰ ਨਾਲ ਇਹ ਹਾਦਸਾ ਕਦੋਂ ਅਤੇ ਕਿੱਥੇ ਹੋਇਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਖਬਰ ਇਹ ਵੀ ਹੈ ਕਿ ਇਸ ਸਮੇਂ ਅਭਿਨੇਤਾ ਦੀ ਪਤਨੀ ਹਸਪਤਾਲ 'ਚ ਉਨ੍ਹਾਂ ਦੇ ਨਾਲ ਹੈ।
ਇੰਨਾ ਹੀ ਨਹੀਂ, ਇੱਕ ਮੀਡੀਆ ਰਿਪੋਰਟ ਵਿੱਚ ਅਦਾਕਾਰ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਪ੍ਰਵੀਨ ਡਬਾਸ ਦੀ ਪਤਨੀ ਪ੍ਰੀਤੀ ਝਿੰਗਿਆਨੀ ਨੇ ਕਿਹਾ ਕਿ ਮੈਂ ਅਤੇ ਪੂਰਾ ਪਰਿਵਾਰ ਇਸ ਹਾਦਸੇ ਤੋਂ ਸਦਮੇ ਵਿੱਚ ਹਾਂ। ਸਮਝ ਨਹੀਂ ਆ ਰਿਹਾ ਕਿ ਅਚਾਨਕ ਕੀ ਹੋ ਗਿਆ। ਅਭਿਨੇਤਾ ਦੇ ਤਾਜ਼ਾ ਮੈਡੀਕਲ ਅਪਡੇਟ ਦੇ ਮੁਤਾਬਕ, ਪ੍ਰਵੀਨ ਨੂੰ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ । ਹਾਲਾਂਕਿ ਡਾਕਟਰ ਅਦਾਕਾਰ ਦਾ ਮੁਆਇਨਾ ਕਰ ਰਹੇ ਹਨ ਕਿ ਕੀ ਉਸ ਨੂੰ ਕੋਈ ਹੋਰ ਸੱਟ ਲੱਗੀ ਹੈ ਅਤੇ ਸੀਟੀ ਸਕੈਨ ਅਤੇ ਹੋਰ ਟੈਸਟ ਵੀ ਕਰਵਾਏ ਜਾ ਰਹੇ ਹਨ, ਪਰ ਪ੍ਰਵੀਨ ਫਿਲਹਾਲ ਹੋਸ਼ ਵਿੱਚ ਨਹੀਂ ਹਨ।
ਪ੍ਰਵੀਨ ਦਾ ਫਿਲਮੀ ਕਰੀਅਰ
ਜ਼ਿਕਰਯੋਗ ਹੈ ਕਿ ਜਿਵੇਂ ਹੀ ਐਕਟਰ ਦੇ ਐਕਸੀਡੈਂਟ ਦੀ ਖਬਰ ਮਿਲੀ ਤਾਂ ਹਰ ਕੋਈ ਹੈਰਾਨ ਰਹਿ ਗਿਆ ਅਤੇ ਹਰ ਕੋਈ ਐਕਟਰ ਲਈ ਦੁਆਵਾਂ ਕਰ ਰਿਹਾ ਹੈ। ਪ੍ਰਵੀਨ ਡਾਬਾਸ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮੈਂ ਗਾਂਧੀ ਕੋ ਨਹੀਂ ਮਾਰਾ, ਕੁਛ ਮੀਠਾ ਹੋ ਜਾਏ, ਰਾਗਿਨੀ ਐਮਐਮਐਸ 2, ਦਿ ਹੀਰੋ: ਲਵ ਸਟੋਰੀ ਆਫ ਏ ਸਪਾਈ, ਦਿਲਗੀ, ਇੰਦੂ ਸਰਕਾਰ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਹੁਨਰ ਦਿਖਾਏ ਹਨ। ਹਾਲ ਹੀ 'ਚ 'ਸ਼ਰਮਾ ਜੀ ਕੀ ਬੇਟੀ' ਨੂੰ ਉਨ੍ਹਾਂ ਦੇ OTT ਪਲੇਟਫਾਰਮ Amazon Prime 'ਤੇ ਰਿਲੀਜ਼ ਕੀਤਾ ਗਿਆ ਹੈ।