‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਪਲਕ ਸਿਧਵਾਨੀ ਨੇ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਹੈ। ਅਦਕਾਰਾ ਨੇ ਇੱਕ ਅਧਿਕਾਰਕ ਬਿਆਨ ਜਾਰੀ ਕਰਦੇ ਹੋਏ ਸ਼ੋਅ ਦੇ ਨਿਰਮਾਤਾ ‘ਤੇ ਸ਼ੋਸ਼ਣ ਕਰਨ ਦਾ ਗੰਭੀਰ ਇਲਜ਼ਾਮ ਲਗਾਇਆ ਹੈ।ਅਦਾਕਾਰਾ ਦਾ ਇਹ ਬਿਆਨ ਪ੍ਰੋਡਕਸ਼ਨ ਤੋਂ ਕਾਨੂੰਨੀ ਨੋਟਿਸ ਮਿਲਣ ਤੋਂ ਬਾਅਦ ਆਇਆ ਹੈ। ਜਿਸ ‘ਚ ਇਲਜ਼ਾਮ ਹੈ ਕਿ ਅਦਾਕਾਰਾ ਨੇ ਆਪਣੇ ਸ਼ੁਰੂਆਤੀ ਕੰਟ੍ਰੈਕਟ ਦਾ ਉਲੰਘਣ ਕੀਤਾ ਹੈ। ਮੀਡੀਆ ਨੂੰ ਦਿੱਤੇ ਆਪਣੇ ਇੱਕ ਬਿਆਨ ‘ਚ ਸਿਧਵਾਨੀ ਨੇ ਨਿਰਮਾਤਾ ਦੇ ਵੱਲੋਂ ਲਗਾਏ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ।
ਹੋਰ ਪੜ੍ਹੋ : ਗੁਰੁ ਰੰਧਾਵਾ ਤੇ ਗੁਰਸ਼ਬਦ ਨੇ ਬੰਨ੍ਹੀ ਦਸਤਾਰ, ਸਰਦਾਰੀ ਲੁੱਕ ‘ਚ ਕਰਵਾਈ ਅੱਤ, ਵੇਖੋ ਤਸਵੀਰਾਂ
ਇਸ ਦੇ ਨਾਲ ਹੀ ਇਹ ਇਲਜ਼ਾਮ ਵੀ ਲਗਾਇਆ ਕਿ ਉਹ ਬਹੁਤ ਹੀ ਪਿਆਰ ਦੇ ਨਾਲ ਅਸਤੀਫਾ ਦੇ ਰਹੀ ਸੀ। ਪਰ ਨਿਰਮਾਤਾ ਨੂੰ ਇਹ ਗੱਲ ਵਧੀਆ ਨਹੀਂ ਲੱਗੀ।ਆਪਣੇ ਕਾਨੂੰਨੀ ਨੋਟਿਸ ‘ਚ ਨੀਲਾ ਫਿਲਮਸ ਨੇ ਪਲਕ ‘ਤੇ ਕੰਟ੍ਰੈਕਟ ‘ਚ ਮਹੱਤਵਪੂਰਨ ਧਾਰਾਵਾਂ ਦੇ ਉਲੰਘਣ ਕਰਨ ਦਾ ਇਲਜ਼ਾਮ ਲਗਾਇਆ ਹੈ।ਨੋਟਿਸ ‘ਚ ਅੱਗੇ ਕਿਹਾ ਗਿਆ ਹੈ ਕਿ ਅਭਿਨੇਤਰੀ ਨੂੰ ਕਈ ਵਾਰ ਲਿਖਤ ਤੌਰ ਤੇ ਵੀ ਚਿਤਾਵਨੀ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਅਦਾਕਾਰਾ ਦੀਆਂ ਹਰਕਤਾਂ ਜਾਰੀ ਰਹੀਆਂ ।
ਜਿਸ ਕਾਰਨ ਸ਼ੋਅ ਅਤੇ ਸੋਨੂੰ ਭਿੜੇ ਦੇ ਕਿਰਦਾਰ ਨੂੰ ਨੁਕਸਾਨ ਪਹੁੰਚਿਆ।ਹਾਲਾਂਕਿ ਪਲਕ ਨੇ ਕਿਹਾ ਸੀ ਕਿ ਉਸ ਨੇ ਪੰਜ ਸਾਲ ਪਹਿਲਾਂ ਕੰਟ੍ਰੈਕਟ ‘ਤੇ ਸਾਈਨ ਕੀਤੇ ਸਨ ਅਤੇ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਸਮਰਥਨ ਕਰਨ ਦੇ ਬਾਰੇ ਪਤਾ ਸੀ । ਅਧਿਕਾਰਕ ਬਿਆਨ ‘ਚ ਕਿਹਾ ਗਿਆ ਹੈ ਕਿ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰਾ ਪਲਕ ਹੋ ਸੋਨੂੰ ਦਾ ਕਿਰਦਾਰ ਨਿਭਾਉਂਦੀ ਹੈ। ਉਨ੍ਹਾਂ ਨੂੰ ਨਿਰਮਾਤਾਵਾਂ ਵੱਲੋਂ ਮਾਨਸਿਕ ਤੌਰ ਉਤਪੀੜਨ ਕੀਤਾ ਜਾ ਰਿਹਾ ਹੈ।