ਵੀਨਾ ਨਾਗਦਾ (Veena Nagda) ਫਿਲਮੀ ਦੁਨੀਆਂ ਦੀ ਉਹ ਕਲਾਕਾਰ ਹੈ ਜਿਸ ਤੋਂ ਬਿਨ੍ਹਾਂ ਬਾਲੀਵੁੱਡ ਦਾ ਕੋਈ ਵੀ ਵਿਆਹ ਪੂਰਾ ਨਹੀਂ ਹੁੰਦਾ । ਵੀਨਾ ਮਸ਼ਹੂਰ ਮਹਿੰਦੀ ਕਲਾਕਾਰ ਹਨ, ਜਿਨ੍ਹਾਂ ਨੇ ਦੀਪਿਕਾ ਪਾਦੁਕੋਣ, ਆਲੀਆ ਭੱਟ, ਸੋਨਮ ਕਪੂਰ, ਫਰਾਹ ਖਾਨ, ਕਰਿਸ਼ਮਾ ਕਪੂਰ ਸਮੇਤ ਬਹੁਤ ਸਾਰੀਆਂ ਹੀਰੋਇਨਾਂ ਨੂੰ ਉਹਨਾ ਦੇ ਵਿਆਹ ’ਤੇ ਮਹਿੰਦੀ ਲਗਾਈ ਹੈ । ਵੀਨਾ ਨੇ ਆਪਣੀ ਕਲਾਕਾਰੀ ਕਰਕੇ ਹਰ ਇੱਕ ਦਾ ਦਿਲ ਜਿੱਤਿਆ ਹੈ, ਇਸੇ ਕਰਕੇ ਉਸ ਨੂੰ ਕਈ ਵੱਡੇ ਕਾਰੋਬਾਰੀ ਵੀ ਵਿਆਹ ਦੇ ਫੰਗਸ਼ਨਾਂ ਤੇ ਬੁਲਾਉਂਦੇ ਹਨ । ਜੇ ਵੀਨਾ ਦਾ ਕੰਮ ਬੋਲਦਾ ਹੈ ਤਾਂ ਲੋਕ ਇਹ ਸੋਚਦੇ ਹਨ ਕਿ ਉਹ ਇਸ ਕੰਮ ਲਈ ਮੋਟੀ ਫੀਸ ਵੀ ਵਸੂਲਦੀ ਹੋਵੇਗੀ ।
ਹੋਰ ਪੜ੍ਹੋ : ਫ਼ਿਲਮ ‘ਐਮਰਜੈਂਸੀ’ ਨੂੰ ਲੈ ਕੇ ਵਧੀਆਂ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ, ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਨੋਟਿਸ ਕੀਤਾ ਜਾਰੀ
ਇਸ ਸਵਾਲ ਨੂੰ ਲੈ ਕੇ ਵੀਨਾ ਨੇ ਇੱਕ ਇੰਟਰਵਿਊ ਵਿੱਚ ਇਸ ਦਾ ਜਵਾਬ ਦਿੱਤਾ ਸੀ । ਵੀਨਾ ਨੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ਨੇ ਕੰਮ ਕਦੇ ਪੈਸਾ ਕਮਾਉਣ ਲਈ ਨਹੀਂ ਕੀਤਾ । ਪਰ ਇਸ ਕੰਮ ਕਰਕੇ ਉਹਨਾਂ ਨੂੰ ਜਿੰਨਾ ਮਾਣ ਸਨਮਾਨ ਮਿਲਿਆ ਹੈ, ਉਹ ਕਲਪਨਾ ਤੋਂ ਵੀ ਪਰੇ ਹੈ। ਵੀਨਾ ਨੇ ਦੱਸਿਆ ਉਹ ਪਹਿਲੀ ਵਾਰ ਅੰਬਾਨੀ ਪਰਿਵਾਰ ਦੇ ਕਿਸੇ ਫੰਗਸ਼ਨ ਤੇ ਮਹਿੰਦੀ ਲਗਾਉਣ ਗਈ ਸੀ ।
ਇਸ ਦੌਰਾਨ ਲੋਕਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਇਹਨਾਂ ਤੋਂ ਮੋਟੀ ਫੀਸ ਵਸੂਲੀ । ਪਰ ਉਸ ਦੀ ਮਾਂ ਨੇ ਉਸ ਨੂੰ ਕਿਹਾ ਸੀ ਕਿ ਜੋ ਫੀਸ ਉਹ ਹੋਰ ਗਾਹਕਾਂ ਕੋਲੋਂ ਲੈਂਦੀ ਹੈ ਉਹ ਫੀਸ ਹੀ ਅੰਬਾਨੀ ਪਰਿਵਾਰ ਤੋਂ ਲਈ । ਉਸ ਸਮੇਂ ਇਹ ਫੀਸ ਸਿਰਫ 25 ਰੁਪਏ ਸੀ । ਵੀਨਾ ਨੇ ਦੱਸਿਆ ਕਿ ਮਸ਼ਹੂਰ ਹਸਤੀਆਂ ਨਾਲ ਉਸ ਦਾ ਰਿਸਤਾ ਕਦੇ ਪੈਸਿਆਂ ਵਾਲਾ ਨਹੀਂ ਰਿਹਾ ।
ਵੀਨਾ ਨੇ ਦੱਸਿਆ ਕਿ ਉਹ ਆਮ ਦੁਲਹਨਾਂ ਨੂੰ ਮਹਿੰਦੇ ਲਾਉਣ ਦੇ 3000 ਤੋਂ 7000ਰੁਪਏ ਵਸੂਲਦੀ ਹੈ ਜਦੋਂ ਕਿ ਮਸ਼ਹੂਰ ਹਸਤੀਆਂ ਤੋਂ ਉਹ ਕੁਝ ਨਹੀਂ ਲੈਂਦੀ ਅਤੇ ਇਹ ਉਹਨਾਂ ਤੇ ਨਿਰਭਰ ਹੁੰਦਾ ਹੈ ਕਿ ਉਹ ਉਸ ਨੂੰ ਕਿੰਨੀ ਫੀਸ ਦਿੰਦੀ ਹੈ ਜਾਂ ਤੋਹਫੇ ਦਿੰਦੇ ਹਨ।