Vikas Sethi funeral : ਮਸ਼ਹੂਰ ਅਦਾਕਾਰ ਵਿਕਾਸ ਸੇਠੀ ਦਾ ਐਤਵਾਰ 8 ਸਤੰਬਰ ਨੂੰ 48 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਮਨੋਰੰਜਨ ਜਗਤ ਸੋਗ ਵਿੱਚ ਹੈ। ਉਨ੍ਹਾਂ ਦੇ ਸਾਥੀਆਂ ਤੇ ਪਰਿਵਾਰ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
ਖਬਰਾਂ ਮੁਤਾਬਕ ਵਿਕਾਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਮੁੰਬਈ ਵਿੱਚ ਹਿੰਦੂ ਪਰੰਪਰਾ ਮੁਤਾਬਕ ਹੋਇਆ। ਇਸ ਦੌਰਾਨ ਜਦੋਂ ਅਦਾਕਾਰ ਦੀ ਮਾਂ ਨੇ ਆਪਣੇ ਬੇਟੇ ਦੀ ਲਾਸ਼ ਦੇਖ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗੀ। ਵਿਕਾਸ ਦੀ ਮਾਂ ਨੂੰ ਰੋਂਦੇ ਦੇਖ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ।
ਵਿਕਾਸ ਸੇਠੀ ਦੀ ਆਖਰੀ ਪੋਸਟ ਸੀ ਮਾਂ ਦੇ ਨਾਂ
ਵਿਕਾਸ ਸੇਠੀ ਦੀ ਆਖਰੀ ਇੰਸਟਾਗ੍ਰਾਮ ਪੋਸਟ ਆਪਣੀ ਮਾਂ ਨੂੰ ਸਮਰਪਿਤ ਸੀ। ਉਨ੍ਹਾਂ ਨੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ, ਉਹ ਹਰੇ ਰੰਗ ਦਾ ਕੁੜਤਾ ਅਤੇ ਚਿੱਟੇ ਪਜਾਮੇ ਵਿੱਚ ਆਪਣੀ ਮਾਂ ਸੁਰੇਖਾ ਸੇਠੀ ਦੇ ਕੋਲ ਬੈਠਾ ਦਿਖਾਈ ਦੇ ਰਹੇ ਸਨ, ਜੋ ਮੇਜ਼ 'ਤੇ ਆਰਤੀ ਦੀ ਥਾਲੀ ਦਾ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, 'ਹੈਪੀ ਮਦਰਸ ਡੇ ਮੌਮ ਲਵ ਯੂ।'
ਹੋਰ ਪੜ੍ਹੋ : ਬਿੱਲਬੋਰਡ 'ਤੇ ਛਾਈ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ, ਜਿੱਤਿਆ Global Manager of the Year ਦਾ ਖਿਤਾਬ
ਅੰਤਿਮ ਸੰਸਕਾਰ 'ਚ ਪੁੱਜੇ ਟੀਵੀ ਜਗਤ ਦੇ ਕਈ ਸਿਤਾਰੇ
ਅਭਿਨੇਤਾ ਸ਼ਰਦ ਕੇਲਕਰ, ਸ਼ਬੀਰ ਆਹਲੂਵਾਲੀਆ, ਹਿਤੇਨ ਤੇਜਵਾਨੀ, ਜਸਵੀਰ ਕੌਰ, ਦੀਪਕ ਤਿਜੋਰੀ ਅਤੇ ਇੰਡਸਟਰੀ ਦੇ ਹੋਰ ਲੋਕ ਵਿਕਾਸ ਸੇਠੀ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਸ਼ਰਧਾਂਜਲੀ ਦੇਣ ਪਹੁੰਚੇ। ਬੀਤੇ ਦਿਨੀਂ ਵਿਕਾਸ ਦੀ ਪਤਨੀ ਜਾਹਨਵੀ ਸੇਠੀ ਦੇ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, 'ਬਹੁਤ ਹੀ ਦੁੱਖ ਦੇ ਨਾਲ, ਅਸੀਂ ਤੁਹਾਨੂੰ ਆਪਣੇ ਪਿਆਰੇ ਵਿਕਾਸ ਸੇਠੀ ਦੇ ਦੇਹਾਂਤ ਬਾਰੇ ਸੂਚਿਤ ਕਰਦੇ ਹਾਂ, ਜੋ 8 ਸਤੰਬਰ, 2024 ਨੂੰ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਸਨ। 9 ਸਤੰਬਰ ਨੂੰ ਹਿੰਦੂ ਪਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਔਖੇ ਸਮੇਂ ਦੌਰਾਨ ਤੁਹਾਡੀ ਮੌਜੂਦਗੀ, ਪ੍ਰਾਰਥਨਾਵਾਂ ਅਤੇ ਸਮਰਥਨ ਦੀ ਉਮੀਦ ਹੈ।