Trending:

Ganesh Chaturthi 2024: ਜਾਣੋ ਗਣੇਸ਼ ਚਤੁਰਥੀ 'ਤੇ ਕਿੰਝ ਕਰੀਏ ਬੱਪਾ ਦੀ ਮੂਰਤੀ ਸਥਾਪਨਾ, ਪੂਜਾ ਦਾ ਸਹੀ ਸਮਾਂ ਤੇ ਸ਼ੁਭ ਮਹੂਰਤ

ਗਣੇਸ਼ ਚਤੁਰਥੀ ਦਾ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ। ਦਸ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਵਿੱਚ ਸ਼ਰਧਾਲੂ ਘਰਾਂ, ਮੰਦਰਾਂ ਅਤੇ ਪੰਡਾਲਾਂ ਵਿੱਚ ਬੱਪਾ ਦੀ ਮੂਰਤੀ ਸਥਾਪਿਤ ਕਰਦੇ ਹਨ ਅਤੇ ਪੂਰੀ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ। ਆਓ ਜਾਣਦੇ ਹਾਂ ਬੱਪਾ ਦੀ ਮੂਰਤੀ ਸਥਾਪਨਾ ਤੇ ਪੂਜਾ ਦਾ ਸਹੀ ਸਮਾਂ ਤੇ ਸ਼ੁਭ ਮਹੂਰਤ।

Reported by:  PTC Punjabi Desk   |  Edited by:  Pushp Raj   |  September 06th 2024 06:04 PM  |  Updated: September 06th 2024 06:08 PM

Ganesh Chaturthi 2024: ਜਾਣੋ ਗਣੇਸ਼ ਚਤੁਰਥੀ 'ਤੇ ਕਿੰਝ ਕਰੀਏ ਬੱਪਾ ਦੀ ਮੂਰਤੀ ਸਥਾਪਨਾ, ਪੂਜਾ ਦਾ ਸਹੀ ਸਮਾਂ ਤੇ ਸ਼ੁਭ ਮਹੂਰਤ

ਗਣੇਸ਼ ਚਤੁਰਥੀ ਦਾ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ। ਦਸ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਵਿੱਚ ਸ਼ਰਧਾਲੂ ਘਰਾਂ, ਮੰਦਰਾਂ ਅਤੇ ਪੰਡਾਲਾਂ ਵਿੱਚ ਬੱਪਾ ਦੀ ਮੂਰਤੀ ਸਥਾਪਿਤ ਕਰਦੇ ਹਨ ਅਤੇ ਪੂਰੀ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ। ਆਓ ਜਾਣਦੇ ਹਾਂ ਬੱਪਾ ਦੀ ਮੂਰਤੀ ਸਥਾਪਨਾ ਤੇ ਪੂਜਾ ਦਾ ਸਹੀ ਸਮਾਂ ਤੇ ਸ਼ੁਭ ਮਹੂਰਤ।

Reported by:  PTC Punjabi Desk
Edited by:  Pushp Raj
September 06th 2024 06:04 PM
Last Updated: September 06th 2024 06:08 PM
Share us
You May Like This

Ganesh Chaturthi 2024 : ਰਿੱਧੀ-ਸਿੱਧੀ ਦੇ ਦੇਵਤਾ ਭਗਵਾਨ ਗਣੇਸ਼ ਦੀ ਹਰ ਸ਼ੁਭ ਕੰਮ ਤੋਂ ਪਹਿਲਾਂ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ ਵਿੱਚ ਭਗਵਾਨ ਗਣੇਸ਼ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਜਿਸ ਘਰ 'ਚ ਗਣਪਤੀ ਬੱਪਾ ਦਾ ਵਾਸ ਹੁੰਦਾ ਹੈ, ਉਸ ਘਰ 'ਚ ਹਮੇਸ਼ਾ ਖੁਸ਼ਹਾਲੀ ਤੇ ਸਮ੍ਰਿਧੀ ਬਰਕਰਾਰ ਰਹਿੰਦੀ ਹੈ। 

ਗਣੇਸ਼ ਚਤੁਰਥੀ ਦਾ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ। ਦਸ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਵਿੱਚ ਸ਼ਰਧਾਲੂ ਘਰਾਂ, ਮੰਦਰਾਂ ਅਤੇ ਪੰਡਾਲਾਂ ਵਿੱਚ ਬੱਪਾ ਦੀ ਮੂਰਤੀ ਸਥਾਪਿਤ ਕਰਦੇ ਹਨ ਅਤੇ ਪੂਰੀ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ।

ਗਣੇਸ਼ ਚਤੁਰਥੀ ਦਾ ਤਿਉਹਾਰ ਹਰ ਸਾਲ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਕ ਨੂੰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ 10 ਦਿਨਾਂ ਬਾਅਦ ਅਨੰਤ ਚਤੁਰਦਸ਼ੀ ਵਾਲੇ ਦਿਨ ਬੱਪਾ ਦੀ ਮੂਰਤੀ ਦੇ ਵਿਸਰਜਨ ਨਾਲ ਸਮਾਪਤ ਹੁੰਦਾ ਹੈ। ਇਸ ਸਾਲ ਗਣੇਸ਼ ਚਤੁਰਥੀ ਦੀ ਤਰੀਕ ਨੂੰ ਲੈ ਕੇ ਸ਼ਰਧਾਲੂਆਂ 'ਚ ਕਾਫੀ ਭੰਬਲਭੂਸਾ ਹੈ। ਭਗਤਾਂ ਨੂੰ ਇਹ ਸਮਝ ਨਹੀਂ ਆ ਰਹੀ ਹੈ ਕਿ ਇਸ ਸਾਲ ਗਣੇਸ਼ ਚਤੁਰਥੀ ਦਾ ਤਿਉਹਾਰ 6 ਸਤੰਬਰ ਨੂੰ ਮਨਾਇਆ ਜਾਵੇ ਜਾਂ 7 ਸਤੰਬਰ ਨੂੰ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਸਾਲ ਇਹ ਤਿਉਹਾਰ ਕਿਸ ਤਰੀਕ ਨੂੰ ਮਨਾਇਆ ਜਾਵੇਗਾ।

ਗਣੇਸ਼ ਚਤੁਰਥੀ ਦੀ ਤਰੀਕ 

ਇਸ ਸਾਲ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ 6 ਸਤੰਬਰ 2024 ਤੋਂ ਸ਼ੁਰੂ ਹੋ ਕੇ 17 ਸਤੰਬਰ ਨੂੰ ਸਮਾਪਤ ਹੋਵੇਗਾ। ਪੰਚਾਂਗ ਮੁਤਾਬਕ ਗਣੇਸ਼ ਚਤੁਰਥੀ ਤਿਥੀ 6 ਸਤੰਬਰ ਨੂੰ ਦੁਪਹਿਰ 3:01 ਵਜੇ ਤੋਂ ਸ਼ੁਰੂ ਹੋਵੇਗੀ। ਇਹ 7 ਸਤੰਬਰ ਨੂੰ ਸ਼ਾਮ 5:37 ਵਜੇ ਸਮਾਪਤ ਹੋਵੇਗਾ। ਭਾਰਤ ਵਿੱਚ ਹਰ ਸਾਲ, ਗਣੇਸ਼ ਚਤੁਰਥੀ ਇੱਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ, ਜੋ ਲਗਭਗ 10 ਦਿਨਾਂ ਤੱਕ ਜਾਰੀ ਰਹਿੰਦਾ ਹੈ।

ਮੂਰਤੀ ਸਥਾਪਿਤ ਕਰਨ ਦਾ ਸ਼ੁਭ ਸਮਾਂ

ਇਸ ਦਿਨ ਸਾਰੇ ਸ਼ਰਧਾਲੂ ਬੱਪਾ ਨੂੰ ਘਰ ਲੈ ਕੇ ਆਉਂਦੇ ਹਨ ਅਤੇ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਗਣਪਤੀ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਗਿਆਨ ਅਤੇ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ ਤੇ ਜੀਵਨ ਵਿੱਚ ਸਫਲਤਾ ਮਿਲਦੀ ਹੈ।

ਇਸ ਦੇ ਨਾਲ ਹੀ ਜੇਕਰ ਅਸੀਂ ਗਣਪਤੀ ਬੱਪਾ ਨੂੰ ਘਰ ਲਿਆਉਣ ਅਤੇ ਗਣੇਸ਼ ਚਤੁਰਥੀ ਦੇ ਦਿਨ ਉਨ੍ਹਾਂ ਦੀ ਸਥਾਪਨਾ ਦੇ ਸ਼ੁਭ ਸਮੇਂ ਦੀ ਗੱਲ ਕਰੀਏ ਤਾਂ ਪੰਚਾਂਗ ਮੁਤਾਬਕ ਗਣੇਸ਼ ਚਤੁਰਥੀ ਦੀ ਪੂਜਾ ਅਤੇ ਮੂਰਤੀ ਦੀ ਸਥਾਪਨਾ ਦਾ ਸ਼ੁਭ ਸਮਾਂ 7 ਸਤੰਬਰ 2024 ਨੂੰ ਸਵੇਰੇ 11.02 ਵਜੇ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮੁਹੂਰਤ ਦੁਪਹਿਰ 1:33 ਵਜੇ ਸਮਾਪਤ ਹੋਵੇਗਾ।

ਗਣਪਤੀ ਪੂਜਾ ਲਈ ਜ਼ਰੂਰੀ ਸਮੱਗਰੀ 

ਇਸ ਸਮੇਂ ਦੌਰਾਨ ਵਿਘਨਹਾਰਤਾ ਨੂੰ ਮੋਦਕ, ਫਲ, ਖੀਰ ਅਤੇ ਮਠਿਆਈਆਂ ਭੇਟ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਉਹ ਖੁਸ਼ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਗਣੇਸ਼ ਚਤੁਰਥੀ 'ਤੇ ਪੂਜਾ ਹਮੇਸ਼ਾ ਪੂਰੀ ਸਮੱਗਰੀ ਨਾਲ ਕਰਨੀ ਚਾਹੀਦੀ ਹੈ। ਇਸ ਨਾਲ ਬੱਪਾ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network