Trending:

ਜੇਕਰ ਤੁਸੀਂ ਵੀ ਲੰਮੇਂ ਸਮੇਂ ਤੱਕ ਕਰਦੇ ਹੋ Intermittent fasting ਤਾਂ ਫਾਇਦੇ ਦੀ ਥਾਂ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

ਮੋਟਾਪਾ ਅੱਜ ਦੇ ਸਮੇਂ ਦੀ ਪ੍ਰਮੁੱਖ ਸਮੱਸਿਆ ਹੈ। ਲੋਕ ਮੋਟਾਪੇ ਨੂੰ ਘਟਉਣ (Wieght Loss) ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਜਿੰਨਾਂ ਵਿਚੋਂ ਇੱਕ ਤਰੀਕਾ ਇੰਟਰਮਿਟੇਟ ਫਾਸਟਿੰਗ, ਪਰ ਜੇਕਰ ਤੁਸੀਂ ਵੀ ਲੰਮੇਂ ਸਮੇਂ ਤੱਕ ਇੰਟਰਮਿਟੇਟ ਫਾਸਟਿੰਗ ਕਰਦੇ ਹੋ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ, ਆਓ ਜਾਣਦੇ ਹਾਂ ਕਿਵੇਂ।

Reported by:  PTC Punjabi Desk   |  Edited by:  Pushp Raj   |  September 16th 2024 06:23 PM  |  Updated: September 16th 2024 06:23 PM

ਜੇਕਰ ਤੁਸੀਂ ਵੀ ਲੰਮੇਂ ਸਮੇਂ ਤੱਕ ਕਰਦੇ ਹੋ Intermittent fasting ਤਾਂ ਫਾਇਦੇ ਦੀ ਥਾਂ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

ਮੋਟਾਪਾ ਅੱਜ ਦੇ ਸਮੇਂ ਦੀ ਪ੍ਰਮੁੱਖ ਸਮੱਸਿਆ ਹੈ। ਲੋਕ ਮੋਟਾਪੇ ਨੂੰ ਘਟਉਣ (Wieght Loss) ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਜਿੰਨਾਂ ਵਿਚੋਂ ਇੱਕ ਤਰੀਕਾ ਇੰਟਰਮਿਟੇਟ ਫਾਸਟਿੰਗ, ਪਰ ਜੇਕਰ ਤੁਸੀਂ ਵੀ ਲੰਮੇਂ ਸਮੇਂ ਤੱਕ ਇੰਟਰਮਿਟੇਟ ਫਾਸਟਿੰਗ ਕਰਦੇ ਹੋ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ, ਆਓ ਜਾਣਦੇ ਹਾਂ ਕਿਵੇਂ।

Reported by:  PTC Punjabi Desk
Edited by:  Pushp Raj
September 16th 2024 06:23 PM
Last Updated: September 16th 2024 06:23 PM
Share us
You May Like This

Intermittent Fasting harmfull for health: ਮੌਜੂਦਾ ਸਮੇਂ 'ਚ ਭੱਜਦੋੜ ਭਰੀ ਜ਼ਿੰਦਗੀ ਦੇ ਚੱਲਦੇ ਲੋਕਾਂ ਦੀ ਜੀਵਨ ਸ਼ੈਲੀ 'ਚ ਕਾਫੀ ਬਦਲਾਅ ਆ ਗਿਆ ਹੈ। ਜਿਸ ਦੇ ਚੱਲਦੇ ਲੋਕਾਂ ਨੂੰ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ੍ਹ ਲੋਕ ਮੋਟਾਪਾ ਘੱਟ ਕਰਨ ਲਈ  ਇੰਟਰਮਿਟੇਟ ਫਾਸਟਿੰਗ ਦਾ ਤਰੀਕਾ ਅਪਣਾ ਰਹੇ ਪਰ ਕੀ ਤੁਸੀਂ ਜਾਣਦੇ ਹੋ ਕਿ ਇੰਟਰਮਿਟੇਟ ਫਾਸਟਿੰਗ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। 

ਕੀ ਹੈ ਇੰਟਰਮਿਟੇਟ ਫਾਸਟਿੰਗ

 ਮੋਟਾਪਾ ਅੱਜ ਦੇ ਸਮੇਂ ਦੀ ਪ੍ਰਮੁੱਖ ਸਮੱਸਿਆ ਹੈ। ਲੋਕ ਮੋਟਾਪੇ ਨੂੰ ਘਟਉਣ (Wieght Loss) ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਜਿੰਨਾਂ ਵਿਚੋਂ ਇਕ ਤਰੀਕਾ ਇੰਟਰਮਿਟੇਟ ਫਾਸਟਿੰਗ (Intermittent Fasting) ਦਾ ਹੈ। ਅੱਜ-ਕੱਲ੍ਹ ਬਹੁਤ ਲੋਕ ਭਾਰ ਘਟਾਉਣ ਲਈ ਇੰਟਰਮਿਟੇਟ ਫਾਸਟਿੰਗ ਨੂੰ ਅਪਣਾ ਰਹੇ ਹਨ। ਵਿਸ਼ੇਸ਼ ਤੌਰ ‘ਤੇ ਔਰਤਾਂ 'ਚ ਇਸ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇੰਟਰਮਿਟੇਟ ਫਾਸਟਿੰਗ ਚਾਹੇ ਭਾਰ ਘਟਾਉਣ ਵਿਚ ਮਦਦਗਾਰ ਹੁੰਦੀ ਹੈ। ਪਰ ਇਹ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ। ਇਸ ਸੰਬੰਧੀ ਇੱਕ ਨਵੀਂ ਖੋਜ ਸਾਹਮਣੇ ਆਈ ਹੈ 

ਇੰਟਰਮਿਟੇਟ ਫਾਸਟਿੰਗ (Intermittent Fasting) ਵਿਚ ਪੂਰੇ ਦਿਨ ਵਿੱਚ ਇੱਕ ਨਿਸ਼ਚਿਤ ਸਮੇਂ ‘ਤੇ ਹੀ ਭੋਜਨ ਖਾਧਾ ਜਾਂਦਾ ਹੈ ਅਤੇ ਬਾਕੀ ਬਚੇ ਸਮੇਂ ਵਿਚ ਕੁਝ ਨਹੀਂ ਖਾਣਾ ਹੁੰਦਾ। ਇਸ ਵਰਤ ਵਿਚ 16:8 ਦਾ ਪੈਟਰਨ ਅਪਣਾਇਆ ਜਾਂਦਾ ਹੈ। ਭਾਵ ਕਿ 8 ਘੰਟੇ ਦੇ ਸਮੇਂ ਵਿਚ ਭੋਜਨ ਖਾਧਾ ਜਾਂਦਾ ਹੈ ਅਤੇ 16 ਘੰਟੇ ਦੇ ਸਮੇਂ ਲਈ ਵਰਤ ਰੱਖਿਆ ਜਾਂਦਾ ਹੈ। ਇਸ 16 ਘੰਟੇ ਦੇ ਸਮੇਂ ਵਿਚ ਤੁਸੀਂ ਸਿਰਫ ਪਾਣੀ ਹੀ ਪੀ ਸਕਦੇ ਹੋ।   

ਕੀ ਸਿਹਤ ਲਈ ਨੁਕਾਸਨਦਾਇਕ ਹੋ ਸਕਦੀ ਹੈ ਇੰਟਰਮਿਟੇਟ ਫਾਸਟਿੰਗ ? 

ਇੰਟਰਮਿਟੇਟ ਫਾਸਟਿੰਗ ਨੂੰ ਮੋਟਾਪਾ ਘਟਾਉਣ ਅਤੇ ਫਿੱਟ ਰਹਿਣ ਲਈ ਕੀਤਾ ਜਾਂਦਾ ਹੈ। ਪਰ ਇਹ ਤੁਹਾਡੀ ਸਿਹਤ ਲਈ ਘਾਤਕ ਸਿੱਧ ਵੀ ਹੋ ਸਕਦੀ ਹੈ। ਹਾਲਹੀ ਵਿਚ ਅਮਰੀਕਨ ਹਾਰਟ ਐਸੋਸੀਏਸ਼ਨ (American Heart Association) ਦੇ ਐਪੀਡੈਮਿਓਲੋਜੀ ਐਂਡ ਪ੍ਰੀਵੈਂਸ਼ਨ, ਲਾਈਫਸਟਾਈਲ ਅਤੇ ਕਾਰਡੀਓਮੈਟਾਬੋਲਿਕ ਸਾਇੰਟਿਫਿਕ 2024 ਸੈਸ਼ਨ (Epidemiology and Prevention, Lifestyle and Cardiometabolic Scientific Session 2024) ਵਿਚ ਇਕ ਨਵਾਂ ਅਧਿਐਨ ਪੇਸ਼ ਕੀਤਾ ਗਿਆ।

ਇਸ ਅਧਿਐਨ ਵਿਚ 20 ਹਾਜ਼ਾਰ ਅਮਰੀਕੀ ਬਾਲਗਾਂ ਦਾ ਡਾਟਾ ਲਿਆ ਗਿਆ। ਇਸ ਅਧਿਐਨ ਦੇ ਅਨੁਸਾਰ ਇੰਟਰਮਿਟੇਟ ਫਾਸਟਿੰਗ ਸਾਡੀ ਸਿਹਤ ਦਾ ਨੁਕਸਾਨ ਕਰਦੀ ਹੈ। ਜੋ ਲੋਕ ਇਸ ਫਾਸਟਿੰਗ ਨੂੰ ਅਪਣਾਉਂਦੇ ਹਨ, ਉਨ੍ਹਾਂ ਵਿਚ ਦਿਲ ਦੀਆਂ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ।

ਹੋਰ ਪੜ੍ਹੋ : ਅਮਰਿੰਦਰ ਗਿੱਲ ਨੇ ਟ੍ਰੈਕਟਰ ਚਲਾਉਂਦੇ ਹੋਏ ਵੀਡੀਓ ਕੀਤੀ ਸਾਂਝੀ, ਆਪਣੀ ਆਉਣ ਨਵੀਂ ਫਿਲਮ ਦਾ ਕੀਤਾ ਐਲਾਨ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ 8 ਘੰਟੇ ਖਾਣਾ ਖਾਣਾ ਦਿਲ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਦਿਲ ਦੀ ਕੋਈ ਵੀ ਸਮੱਸਿਆ ਤੁਹਾਡੇ ਲਈ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੋਈਆਂ ਖੋਜਾਂ ਵਿਚ ਇੰਟਰਮਿਟੇਟ ਫਾਸਟਿੰਗ ਨੂੰ ਬਲੱਡ ਸ਼ੂਗਰ, ਕੋਲੈਸਟ੍ਰੋਲ, ਬਲੱਡ ਪ੍ਰੈਸ਼ਰ ਅਤੇ ਭਾਰ ਘਟਾਉਣ ਵਿੱਚ ਕਾਰਗਰ ਮੰਨਿਆ ਗਿਆ ਸੀ। ਪਰ ਇਸ ਡਾਇਟ ਸਟਾਇਲ ਨੂੰ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਹ ਫਾਸਟਿੰਗ ਤੁਹਾਨੂੰ ਫ਼ਾਇਦਾ ਪਹੁੰਚਾਉਣ ਦੀ ਬਜਾਇ ਤੁਹਾਡਾ ਨੁਕਸਾਨ ਵੀ ਕਰ ਸਕਦੀ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network