Cancer Silent Symptoms : ਕੈਂਸਰ ਇੱਕ ਘਾਤਕ ਬਿਮਾਰੀ ਹੈ ਪਰ ਕਈ ਵਾਰ ਇਸ ਦੇ ਕੁਝ ਲੱਛਣ ਅਜਿਹੇ ਹੁੰਦੇ ਹਨ ਜੋ ਕਿ ਅਸਾਨੀ ਨਾਲ ਪਤਾ ਨਹੀਂ ਲੱਗਦੇ। ਆਓ ਜਾਣਦੇ ਹਾਂ ਕੈਂਸਰ ਦੇ ਸਾਈਲੈਂਟ ਤੇ ਸ਼ੁਰੂਆਤੀ ਲੱਛਣਾਂ ਬਾਰੇ ਜਾਣਦੇ ਹਾਂ ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ, ਸਗੋਂ ਜੇਕਰ ਇਹ ਲੱਛਣ ਨਜ਼ਰ ਆਉਣ ਦਾ ਜਾਂਚ ਕਰਵਾਉਣੀ ਚਾਹੀਦੀ ਹੈ।
ਕੈਂਸਰ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ। ਦਰਅਸਲ, ਜਦੋਂ ਸਰੀਰ ਵਿੱਚ ਕੋਸ਼ਿਕਾਵਾਂ ਅਸਧਾਰਨ ਰੂਪ ਨਾਲ ਵਧਦੀਆਂ ਹਨ, ਤਾਂ ਇਹ ਸਰੀਰ ਵਿੱਚ ਕੈਂਸਰ ਦਾ ਕਾਰਨ ਬਣਦੀਆਂ ਹਨ। ਇਸ ਨਾਲ ਸਿਹਤਮੰਦ ਟਿਸ਼ੂ ਨਸ਼ਟ ਹੋ ਜਾਂਦੇ ਹਨ ਅਤੇ ਕੈਂਸਰ ਦੇ ਲੱਛਣ ਪੈਦਾ ਹੋਣ ਲੱਗਦੇ ਹਨ।
ਕੈਂਸਰ ਦੀਆਂ ਕਈ ਕਿਸਮਾਂ ਹਨ। ਇਸ ਵਿੱਚ ਫੇਫੜੇ, ਪ੍ਰੋਸਟੇਟ, ਕੋਲੋਰੈਕਟਲ, ਪੇਟ ਅਤੇ ਜਿਗਰ ਤੇ ਗਰਭਾਸ਼ਯ ਦਾ ਕੈਂਸਰ ਸ਼ਾਮਲ ਹੈ। ਜਦੋਂ ਕਿਸੇ ਵੀ ਵਿਅਕਤੀ ਨੂੰ ਕੈਂਸਰ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਕੁਝ ਸਾਈਲੈਂਟ ਲੱਛਣ ਨਜ਼ਰ ਆਉਂਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਲੱਛਣਾਂ ਬਾਰੇ।
ਕੈਂਸਰ ਦੇ ਸਾਈਲੈਂਟ ਲੱਛਣ
1. ਲਗਾਤਾਰ ਭਾਰ ਘਟਣਾ
ਜੇਕਰ ਤੁਹਾਡਾ ਭਾਰ ਲਗਾਤਾਰ ਘਟਦਾ ਜਾ ਰਿਹਾ ਹੈ ਤਾਂ ਇਹ ਕੈਂਸਰ ਦਾ ਇੱਕ ਸਾਈਲੈਂਟ ਲੱਛਣ ਹੋ ਸਕਦਾ ਹੈ। ਹਾਲਾਂਕਿ ਕਈ ਕਾਰਨਾਂ ਕਰਕੇ ਭਾਰ ਘੱਟ ਸਕਦਾ ਹੈ। ਜੇਕਰ ਲਗਾਤਾਰ ਤੁਹਾਡਾ ਭਾਰ ਘੱਟ ਰਿਹਾ ਹੈ ਤਾਂ ਇਸ ਸੰਕੇਤ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਤਾਂ ਡਾਕਟਰੀ ਸਲਾਹ ਜ਼ਰੂਰ ਲਵੋ।
2. ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨਾ
ਜੇਕਰ ਤੁਸੀਂ ਹਰ ਸਮੇਂ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਦੇ ਹੋ, ਤਾਂ ਇਹ ਕੈਂਸਰ ਦਾ ਇੱਕ ਸਾਈਲੈਂਟ ਲੱਛਣ ਹੋ ਸਕਦਾ ਹੈ। ਹਾਲਾਂਕਿ, ਹਰ ਵਾਰ ਆਉਣ ਵਾਲੀ ਥਕਾਵਟ ਜਾਂ ਕਮਜ਼ੋਰੀ ਕੈਂਸਰ ਦੀ ਨਿਸ਼ਾਨੀ ਨਹੀਂ ਹੈ। ਕੈਂਸਰ ਹੋਣ 'ਤੇ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਕਿਸੇ ਆਮ ਵਿਅਕਤੀ ਨਾਲੋਂ ਵਧ ਥਕਾਵਟ ਮਹਿਸੂਸ ਕਰ ਸਕਦੇ ਹੋ।
3. ਬੁਖਾਰ ਹੋਣਾ
ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਬੁਖਾਰ ਹੁੰਦਾ ਹੈ, ਪਰ ਕੈਂਸਰ ਦੇ ਮਰੀਜ਼ਾਂ ਨੂੰ ਬੁਖਾਰ ਵੀ ਹੋ ਸਕਦਾ ਹੈ। ਅਕਸਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਇਸ ਨੂੰ ਕੈਂਸਰ ਨਹੀਂ ਸਮਝਦੇ। ਜੇਕਰ ਤੁਹਾਨੂੰ ਅਕਸਰ ਰਾਤ ਨੂੰ ਬੁਖਾਰ ਹੁੰਦਾ ਹੈ, ਤਾਂ ਇਹ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ। ਇਸ ਸਥਿਤੀ ਵਿੱਚ ਤੁਹਾਨੂੰ ਰਾਤ ਦੇ ਸਮੇਂ ਵਧ ਪਸੀਨਾ ਵੀ ਆ ਸਕਦਾ ਹੈ।
4. ਸਰੀਰ ਵਿੱਚ ਤੇਜ਼ ਦਰਦ
ਜੇਕਰ ਤੁਹਾਨੂੰ ਸਰੀਰ 'ਚ ਤੇਜ਼ ਦਰਦ ਹੋ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ। ਸਰੀਰ ਵਿੱਚ ਤੇਜ਼ ਦਰਦ ਦੇ ਕਾਰਨ ਤੁਹਾਨੂੰ ਹੋਰਨਾਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
5. ਚਮੜੀ ਦਾ ਰੰਗ ਬਦਲਣਾ ਤੇ ਵਾਲਾਂ ਦਾ ਲਗਾਤਾਰ ਝੜਨਾ
ਜੇਕਰ ਤੁਹਾਡੀ ਚਮੜੀ ਦੇ ਰੰਗ 'ਚ ਲਗਾਤਾਰ ਬਦਲਾਅ ਆਉਂਦਾ ਹੈ ਅਤੇ ਭਾਰੀ ਮਾਤਰਾ ਵਿੱਚ ਕੰਘਾ ਕਰਨ ਉੱਤੇ ਵਾਲ ਝੜਦੇ ਹਨ ਤਾਂ ਇਸ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਵੀ ਕੈਂਸਰ ਹੋਣ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।