Trending:

Teachers Day 2024 : ਆਖਿਰ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ, ਜਾਣੋ ਇਸ ਦਾ ਕਾਰਨ

ਭਾਰਤ 'ਚ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਸਾਲ 1962 'ਚ ਇਸ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ 'ਚ ਮਨਾਉਣ ਦੀ ਸ਼ੁਰੂਆਤ ਹੋਈ ਸੀ। ਭਾਰਤ ਦੇ ਦੂਸਰੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜੈਅੰਤੀ ਨੂੰ ਅਧਿਆਪਕਾਂ ਲਈ ਸਮਰਪਿਤ ਕੀਤਾ ਗਿਆ ਹੈ। ਇਹ ਅਧਿਆਪਕਾਂ ਤੇ ਮਾਰਗ ਦਰਸ਼ਕਾਂ ਦਾ ਤਿਉਹਾਰ ਹੈ।

Reported by:  PTC Punjabi Desk   |  Edited by:  Pushp Raj   |  September 05th 2024 12:46 PM  |  Updated: September 05th 2024 12:46 PM

Teachers Day 2024 : ਆਖਿਰ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ, ਜਾਣੋ ਇਸ ਦਾ ਕਾਰਨ

ਭਾਰਤ 'ਚ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਸਾਲ 1962 'ਚ ਇਸ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ 'ਚ ਮਨਾਉਣ ਦੀ ਸ਼ੁਰੂਆਤ ਹੋਈ ਸੀ। ਭਾਰਤ ਦੇ ਦੂਸਰੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜੈਅੰਤੀ ਨੂੰ ਅਧਿਆਪਕਾਂ ਲਈ ਸਮਰਪਿਤ ਕੀਤਾ ਗਿਆ ਹੈ। ਇਹ ਅਧਿਆਪਕਾਂ ਤੇ ਮਾਰਗ ਦਰਸ਼ਕਾਂ ਦਾ ਤਿਉਹਾਰ ਹੈ।

Reported by:  PTC Punjabi Desk
Edited by:  Pushp Raj
September 05th 2024 12:46 PM
Last Updated: September 05th 2024 12:46 PM
Share us
You May Like This

Teachers Day 2024 : ਭਾਰਤ 'ਚ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਸਾਲ 1962 'ਚ ਇਸ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ 'ਚ ਮਨਾਉਣ ਦੀ ਸ਼ੁਰੂਆਤ ਹੋਈ ਸੀ। ਇਹ ਅਧਿਆਪਕਾਂ ਤੇ ਮਾਰਗ ਦਰਸ਼ਕਾਂ ਦਾ ਤਿਉਹਾਰ ਹੈ।

ਭਾਰਤ ਦੇ ਦੂਸਰੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜੈਅੰਤੀ ਨੂੰ ਅਧਿਆਪਕਾਂ ਲਈ ਸਮਰਪਿਤ ਕੀਤਾ ਗਿਆ ਹੈ। ਇਸ ਦਿਨ ਅਧਿਆਪਕ ਤੇ ਵਿਦਿਆਰਥੀ ਵਿਦਿਅਕ ਅਦਾਰਿਆਂ 'ਚ ਉਤਸਵ, ਧੰਨਵਾਦ ਤੇ ਯਾਦਗਾਰੀ ਸਰਗਰਮੀਆਂ 'ਚ ਸ਼ਾਮਲ ਹੋਣ ਲਈ ਇਕੱਠਾ ਹੁੰਦੇ ਹਨ। ਕੁਝ ਸਕੂਲਾਂ 'ਚ ਸੀਨੀਅਰ ਵਿਦਿਆਰਥੀ ਅਧਿਆਪਕਾਂ ਦੀ ਭੂਮਿਕਾ ਨਿਭਾਉਂਦੇ ਹਨ ਤੇ ਛੋਟੇ ਵਿਦਿਆਰਥੀਆਂ ਲਈ ਪ੍ਰਸ਼ੰਸਾ ਤੇ ਸਨਮਾਨ ਦੇ ਪ੍ਰਤੀਕ ਦੇ ਰੂਪ 'ਚ ਪੜ੍ਹਾਉਂਦੇ ਹਨ।

ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਸਰਵਪੱਲੀ ਵੀਰਸਵਾਮੀ ਤੇ ਸਰਵਪੱਲੀ ਸੀਤਾ ਦੇ ਇੱਥੇ ਇਕ ਤੇਲਗੂ ਭਾਸ਼ਾ ਬ੍ਰਾਹਮਣ ਹਿੰਦੂ ਪਰਿਵਾਰ 'ਚ ਆਇਆ ਸੀ। ਉਸ ਵੇਲੇ ਉਨ੍ਹਾਂ ਦਾ ਘਰ ਮਦਰਾਸ ਪ੍ਰੈਜ਼ੀਡੈਂਸੀ ਦੇ ਤਿਰੱਤਾਨੀ 'ਚ ਸੀ। ਰਾਧਾਕ੍ਰਿਸ਼ਨਨ ਨੇ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਦੇ ਰੂਪ 'ਚ ਕੰਮ ਕੀਤਾ। ਉਹ ਧਰਮ ਅਤੇ ਦਰਸ਼ਨ ਦੇ ਭਾਰਤ ਦੇ ਸਭ ਤੋਂ ਵੱਕਾਰੀ ਵਿਦਵਾਨਾਂ 'ਚੋਂ ਇਕ ਸਨ। ਉਨ੍ਹਾਂ ਦਾ ਮੰਨਣਾ ਸੀ ਕਿ 'ਦੇਸ਼ ਦੇ ਸਭ ਤੋਂ ਚੰਗੇ ਲੋਕਾਂ ਨੂੰ ਅਧਿਆਪਨ ਦਾ ਕਾਰਜ ਕਰਨਾ ਚਾਹੀਦਾ ਹੈ।'

ਡਾ. ਸਰਵਪੱਲੀ ਰਾਧਾਕ੍ਰਿਸ਼ਨ ਨੇ ਹਾਸਲ ਕੀਤੇ ਗਏ ਸਨਮਾਨ

ਆਪਣੇ ਪੂਰੇ ਵਿਦਿਅਕ ਤੇ ਸਿਆਸੀ ਜੀਵਨ ਦੌਰਾਨ, ਉਨ੍ਹਾਂ ਕਈ ਪੁਰਸਕਾਰ ਪ੍ਰਾਪਤ ਕੀਤੇ, ਜਿਸ ਵਿਚ 1931 'ਚ ਨਾਈਟਹੁੱਡ, 1954 'ਚ ਭਾਰਤ ਰਤਨ ਤੇ 1963 'ਚ ਬ੍ਰਿਟਿਸ਼ ਰਾਇਲ ਆਰਡਰ ਆਫ ਮੈਰਿਟ ਦੀ ਡਾਕਟਰੇਟ ਮੈਂਬਰਸ਼ਿਪ ਸ਼ਾਮਲ ਹੈ। ਡਾ. ਰਾਧਾ ਕ੍ਰਿਸ਼ਨਨ ਭਾਰਤ 'ਚ ਬਜ਼ੁਰਗਾਂ ਲਈ ਬਣਾਏ ਗਏ NGO ਹੈਲਪੇਜ ਇੰਡੀਆ ਦੇ ਸੰਸਥਾਪਕਾਂ 'ਚੋਂ ਇਕ ਸਨ। ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ, ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਨੇ ਉਨ੍ਹਾਂ ਨੂੰ 5 ਸਤੰਬਰ ਨੂੰ ਆਪਣਾ ਜਨਮ ਦਿਨ ਮਨਾਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ।

ਇਸ ਦੇ ਜਵਾਬ 'ਚ ਉਨ੍ਹਾਂ ਕਿਹਾ, 'ਮੇਰਾ ਜਨਮਦਿਨ ਮਨਾਉਣ ਦੀ ਬਜਾਏ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਵੇ। ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਤੋਂ ਬਾਅਦ ਉਨ੍ਹਾਂ ਦੇ ਜਨਮਦਿਨ ਨੂੰ ਭਾਰਤ 'ਚ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦ ਹੈ।'

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network