ਪੰਜਾਬੀ ਇੰਡਸਟਰੀ ‘ਚ ਨਿੱਤ ਨਵੇਂ ਸਿਤਾਰਿਆਂ ਦੀ ਐਂਟਰੀ ਹੋ ਰਹੀ ਹੈ। ਪਰ ਪੰਜਾਬੀ ਇੰਡਸਟਰੀ ਦੇ ਕੁਝ ਅਜਿਹੇ ਸਿਤਾਰੇ ਵੀ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਤੇ ਰਾਜ਼ ਕਰਦੇ ਆ ਰਹੇ ਹਨ ।ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰੇ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜੋ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਹੋਰ ਪੜ੍ਹੋ : ਕਮਲਜੀਤ ਨੀਰੂ ‘ਤੇ ਮੰਨਤ ਸਿੰਘ ਉਰਫ ਸੁੱਖੀ ਪਵਾਰ ਮਸਤੀ ਕਰਦੀਆਂ ਆਈਆਂ ਨਜ਼ਰ, ਵੇਖੋ ਵੀਡੀਓ
ਟੇਢੀ ਪੱਗ ਵਾਲੇ ਇਸ ਮੁੰਡੇ ਨੇ ਕੱਲੀ ਨੂੰ ਮਿਲ ਮਿੱਤਰਾ, ਐਂਵੇ ਈ ਰੌਲਾ ਪੈ ਗਿਆ, ਅਸੀਂ ਰੱਖ ਲੈ ਕਬੂਤਰ ਹਾਣ ਦੀਏ, ਮਾਰ ਮੁੰਡਿਆ ਲਲਕਾਰਾ ਸਣੇ ਕਈ ਹਿੱਟ ਗੀਤ ਗਾਏ ਹਨ । ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਹਾਲੇ ਵੀ ਨਹੀਂ ਸਮਝੇ ! ਤਾਂ ਚੱਲੋ ਅਸੀਂ ਇਸ ਸਸਪੈਂਸ ਤੋਂ ਪਰਦਾ ਚੁੱਕ ਹੀ ਦਿੰਦੇ ਹਾਂ।
ਅਸੀਂ ਗੱਲ ਕਰ ਰਹੇ ਹਾਂ ਗਰੇਵਾਲਾਂ ਦੇ ਮੁੰਡੇ ਰਵਿੰਦਰ ਗਰੇਵਾਲ ਦੀ । ਜਿਸ ਦੀ ਸਕੂਲ ਸਮੇਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਰਵਿੰਦਰ ਗਰੇਵਾਲ ਸਕੂਲ ਦੀ ਵਰਦੀ ‘ਚ ਨਜ਼ਰ ਆ ਰਹੇ ਹਨ ।
ਰਵਿੰਦਰ ਗਰੇਵਾਲ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ
ਰਵਿੰਦਰ ਗਰੇਵਾਲ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ।ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਸਸਪੈਂਸ ਥ੍ਰਿਲਰ ਫ਼ਿਲਮ ‘ਮਿੰਦਾ ਲਲਾਰੀ’ ਰਿਲੀਜ਼ ਹੋਈ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਵਿੱਚ ਬੋਲੂੰਗਾ ਤੇਰੇ, ਖਤਰੇ ਦਾ ਘੁੱਗੂ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।