ਭਾਈ ਗੁਰਮਨਪ੍ਰੀਤ ਸਿੰਘ ਦਿੱਲੀ ਵਾਲਿਆਂ ਦਾ ਵਿਆਹ ਬੀਤੇ ਦਿਨੀਂ ਹੋਇਆ । ਇਸ ਮੌਕੇ ਭਾਈ ਸਾਹਿਬ ਨੇ ਬਹੁਤ ਹੀ ਸੁੰਦਰ ਸ਼ਬਦ ਕੀਰਤਨ ਕੀਤਾ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਈ ਸਾਹਿਬ ਸ਼ਬਦ ਗਾਇਨ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਪਿਆਰੀ ਜੋੜੀ ਨੂੰ ਹਰ ਕੋਈ ਦੁਆਵਾਂ ਦੇ ਰਿਹਾ ਹੈ ਅਤੇ ਭਾਈ ਸਾਹਿਬ ਵੱਲੋਂ ਕੀਤੇ ਗਏ ਕੀਰਤਨ ਦੀ ਵੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।
ਹੋਰ ਪੜ੍ਹੋ : ਗਾਇਕਾ ਕੌਰ ਬੀ ਗੁਰਦੁਆਰਾ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ
ਭਾਈ ਸਾਹਿਬ ਆਪਣੇ ਰਸਭਿੰਨੇ ਕੀਰਤਨ ਦੇ ਲਈ ਜਾਣੇ ਜਾਂਦੇ ਹਨ ਅਤੇ ਹਰ ਕਿਸੇ ਨੂੰ ਆਪਣੇ ਵੱਲੋਂ ਕੀਤੇ ਗਏ ਕੀਰਤਨ ਦੇ ਨਾਲ ਨਿਹਾਲ ਕਰਦੇ ਹਨ । ਭਾਈ ਸਾਹਿਬ ਨੂੰ ਫ਼ਿਲਮਾਂ ‘ਚ ਵੀ ਗੀਤ ਗਾਉਣ ਦੇ ਲਈ ਆਫ਼ਰ ਆਏ ।
ਪਰ ਭਾਈ ਸਾਹਿਬ ਨੇ ਬਾਣੀ ਨਾਲ ਜੁੜੇ ਰਹਿ ਕੇ ਗੁਰੁ ਘਰ ਦੇ ਕੀਰਤਨੀਏ ਬਣਨ ਦਾ ਫੈਸਲਾ ਕੀਤਾ ਸੀ ।ਜਿਸ ਤੋਂ ਬਾਅਦ ਉਹ ਆਪਣੇ ਜੱਥੇ ਦੇ ਨਾਲ ਗੁਰਬਾਣੀ ਕੀਰਤਨ ਕਰਕੇ ਗੁਰੁ ਘਰ ਦੀ ਸੇਵਾ ‘ਚ ਜੁਟੇ ਹਨ । ਉਨ੍ਹਾਂ ਦੇ ਕੀਰਤਨ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ।