ਦਾਰਾ ਸਿੰਘ (Dara Singh) ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਭਲਵਾਨੀ ਦੇ ਖੇਤਰ ‘ਚ ਵੀ ਵੱਡਾ ਨਾਮ ਸੀ । ਉਨ੍ਹਾਂ ਨੇ ਜਿੱਥੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ। ਉੱਥੇ ਹੀ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਅੱਜ ਅਸੀਂ ਤੁਹਾਨੂੰ ਦਾਰਾ ਸਿੰਘ ਦੀਆਂ ਅਜਿਹੀਆਂ ਹੀ ਕੁਝ ਪੰਜਾਬੀ ਫ਼ਿਲਮਾਂ ਦੇ ਬਾਰੇ ਦੱਸਾਂਗੇ । ਜਿਨ੍ਹਾਂ ਦੇ ਜ਼ਰੀਏ ਉਨ੍ਹਾਂ ਨੇ ਦੁਨੀਆ ਭਰ ‘ਚ ਨਾਮ ਕਮਾਇਆ ।
ਹੋਰ ਪੜ੍ਹੋ : ਹਾਰਟ ਅਟੈਕ ਦਾ ਇਲਾਜ ਕਰਵਾਉਣ ਤੋਂ ਬਾਅਦ ਸਾਰਥੀ ਕੇ ਨੇ ਸਾਂਝਾ ਕੀਤਾ ਨਵਾਂ ਵੀਡੀਓ
ਅੰਮ੍ਰਿਤਸਰ ਦੇ ਪਿੰਡ ਧਰਮੂਚੱਕ ਪਿੰਡ ਮਾਤਾ ਬਲਵੰਤ ਕੌਰ ਤੇ ਸੂਰਤ ਸਿੰਘ ਰੰਧਾਵਾ ਦੇ ਘਰ ਜਨਮੇ ਦਾਰਾ ਸਿੰਘ ਦਾ ਅਸਲ ਨਾਮ ਦੀਦਾਰ ਸਿੰਘ ਰੰਧਾਵਾ ਸੀ । ਮਾਂ ਨੇ ਸਕੂਲ ‘ਚ ਦਾਖਲਾ ਦਿਵਾ ਦਿੱਤਾ ਸੀ, ਪਰ ਇਹ ਗੱਲ ਦਾਰਾ ਸਿੰਘ ਦੇ ਦਾਦਾ ਜੀ ਨੂੰ ਪਸੰਦ ਨਹੀਂ ਸੀ ।ਜਿਸ ਕਾਰਨ ਦਾਰਾ ਸਿੰਘ ਦਾ ਨਾਮ ਸਕੂਲ ਚੋਂ ਕੱਟਵਾ ਦਿੱਤਾ ਗਿਆ ਸੀ ।
ਇੱਕ ਵਾਰ ਇੱਕ ਪੰਡਤ ਦਾਰਾ ਸਿੰਘ ਦੇ ਘਰ ਆਏ ਜੋ ਉਨ੍ਹਾਂ ਦੀ ਮਾਂ ਦੇ ਹੀ ਪਿੰਡ ਦੇ ਰਹਿਣ ਵਾਲੇ ਸਨ ।ਉਨ੍ਹਾਂ ਨੇ ਦਾਰਾ ਸਿੰਘ ਦੀ ਮਾਂ ਬਲਵੰਤ ਕੌਰ ਨੂੰ ਕਿਹਾ ਸੀ ਕਿ ਉਹ ਦਾਰਾ ਸਿੰਘ ਨੂੰ ਉਨ੍ਹਾਂ ਦੇ ਨਾਲ ਭੇਜ ਦੇਵੇ।ਪੰਡਤ ਨੇ ਕਿਹਾ ਕਿ ਉਹ ਬੱਚਿਆਂ ਨੂੰ ਪੜ੍ਹਾਉਂਦੇ ਨੇ । ਇਸ ‘ਤੇ ਮਾਂ ਰਾਜ਼ੀ ਹੋ ਗਈ ਤੇ ਕਿਸੇ ਤਰ੍ਹਾਂ ਦਾਦਾ ਜੀ ਨੂੰ ਵੀ ਮਨਾ ਲਿਆ ਸੀ ।
VIDEO
ਦਾਰਾ ਸਿੰਘ ਦੀ ਫ਼ਿਲਮਾਂ ‘ਚ ਐਂਟਰੀ
ਦਾਰਾ ਸਿੰਘ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ। ਉਨ੍ਹਾਂ ਦੀਆਂ ਫ਼ਿਲਮਾਂ ‘ਚ ਨਾਨਕ ਦੁਖੀਆ ਸਭ ਸੰਸਾਰ, ਭਗਤ ਧੰਨਾ ਜੱਟ, ਸਵਾ ਲਾਖ ਸੇ ਏਕ ਲੜਾਊਂ, ਲੰਬੜਦਾਰਨੀ, ਰੱਬ ਦੀਆਂ ਰੱਖਾਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
VIDEO
ਜਿਨ੍ਹਾਂ ‘ਚ ਅਦਾਕਾਰੀ ਕਰਕੇ ਉਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵੀ ਕੀਤੀਆਂ ਸਨ।