Delhi Police Issues Alert For Diljit Dosanjh's Concert : ਦਿਲਜੀਤ ਦੋਸਾਂਝ ਦਾ ਦਿਲ -ਲੂਮਿਨਾਟੀ ਸ਼ੋਅ ਅਕਤੂਬਰ 'ਚ ਸ਼ੁਰੂ ਹੋ ਰਿਹਾ ਹੈ। ਦਿੱਲੀ ਦੇ ਜਵਾਹਰ ਲਾਲ ਸਟੇਡੀਅਮ 'ਚ ਵੀ ਗਾਇਕ ਸ਼ੋਅ ਦਾ ਹੋਣਾ ਹੈ। ਇਸ ਸ਼ੋਅ ਨੂੰ ਲੈ ਕੇ ਦਿੱਲੀ ਪੁਲਿਸ ਨੇ ਗਾਇਕ ਦੇ ਫੈਨਜ਼ ਨੂੰ ਆਨਲਾਈਨ ਧੋਖਾਧੜੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਦਿਲਜੀਤ ਦੋਸਾਂਝ ਦਾ ਅਕਤੂਬਰ ਮਹੀਨੇ ਵਿੱਚ ਦਿੱਲੀ ਦੇ ਜਵਾਹਰ ਲਾਲ ਸਟੇਡੀਅਮ ਵਿੱਚ ਇੱਕ ਮਿਊਜ਼ਕਲ ਕੰਸਰਟ ਹੋਣਾ ਹੈ। ਗਾਇਕ ਦਿਲ-ਲੂਮਿਨਾਟੀ ਦੌਰੇ 'ਤੇ ਹਨ ਅਤੇ ਕਈ ਦੇਸ਼ਾਂ 'ਚ ਪਰਫਾਰਮ ਵੀ ਕਰਨਗੇ। ਇਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਾਲਾਂਕਿ ਕਈ ਲੋਕਾਂ ਨੂੰ ਇਸ ਦੀ ਟਿਕਟ ਵੀ ਨਹੀਂ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਟਿਕਟਾਂ 60 ਸਕਿੰਟਾਂ ਦੇ ਅੰਦਰ ਵਿਕ ਗਈਆਂ, ਜਿਨ੍ਹਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ। ਇਸ ਨਾਲ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਈ। ਇਸ ਦੌਰਾਨ ਦਿੱਲੀ ਪੁਲਿਸ ਨੇ ਚੇਤਾਵਨੀ ਜਾਰੀ ਕਰਕੇ ਟਿਕਟਾਂ ਸਬੰਧੀ ਆਨਲਾਈਨ ਧੋਖਾਧੜੀ ਬਾਰੇ ਚੇਤਾਵਨੀ ਦਿੱਤੀ ਹੈ।
ਚੇਤਾਵਨੀ ਦਾ ਇੱਕ ਵੀਡੀਓ ਦਿੱਲੀ ਪੁਲਿਸ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸਾਂਝਾ ਕੀਤਾ ਗਿਆ ਸੀ। ਕਲਿੱਪ ਇੱਕ ਸੰਗੀਤ ਸਮਾਰੋਹ ਦਾ ਦ੍ਰਿਸ਼ ਦਿਖਾਉਂਦਾ ਹੈ, ਜਿਸ ਵਿੱਚ ਪਿਛੋਕੜ ਵਿੱਚ ਭੀੜ ਦਿਖਾਈ ਦਿੰਦੀ ਹੈ। ਇਸ 'ਤੇ ਅਲਰਟ ਅੰਦਾਜ਼ 'ਚ ਲਿਖਿਆ ਹੈ, 'ਗਾਣਾ ਸੁਨਣ ਲਈ ਟਿਕਟ ਦੇ ਗ਼ਲਤ ਲਿੰਕ 'ਤੇ ਪੈਸੇ ਦੇ ਕੇ ਆਪਣਾ ਬੈਂਡ ਨਾ ਬਜਾਓ। ਲਿੰਕ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਤੁਹਾਡੀ ਦੇਖਭਾਲ ਕਰਦੀ ਹੈ।' ਦਿੱਲੀ ਪੁਲਿਸ ਨੇ ਕੈਪਸ਼ਨ 'ਚ ਲਿਖਿਆ, ' ਪੈਸੇ ਪੁਸੇ ਬਾਰੇ ਸੋਚੇ ਦੁਨੀਆ, ਕਿਰਪਾ ਕਰਕੇ ਚੌਕਸ ਰਹਿ ਕੇ ਦੁਨੀਆ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਓ।'
ਦਿੱਲੀ ਪੁਲਿਸ ਦੀ ਚੇਤਾਵਨੀ 'ਤੇ ਲੋਕਾਂ ਦਾ ਪ੍ਰਤੀਕਰਮ
ਦਿੱਲੀ ਪੁਲਿਸ ਦੇ ਇਸ ਚੇਤਾਵਨੀ ਭਰੇ ਵੀਡੀਓ 'ਤੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, 'ਦਿੱਲੀ ਪੁਲਿਸ ਸਭ ਤੋਂ ਅੱਗੇ ਹੈ।' ਇੱਕ ਨੇ ਕਿਹਾ, 'ਵਾਹ, ਇਹ ਬਹੁਤ ਵਧੀਆ ਜਾਣਕਾਰੀ ਹੈ।' ਇੱਕ ਨੇ ਕਿਹਾ, 'ਸਮਝਾਉਣ ਦਾ ਤਰੀਕਾ ਥੋੜਾ ਆਮ ਸੀ।' ਇੱਕ ਨੇ ਕਿਹਾ, 'ਫਿਰ ਸਹੀ ਲਿੰਕ ਵੀ ਦਿਓ, ਪੁਲਿਸ ਅੰਕਲ।' ਇੱਕ ਨੇ ਲਿਖਿਆ, 'ਇਹ ਪੈਸੇ ਬਚਾ ਕੇ ਚਲਾਨ ਦਾ ਭੁਗਤਾਨ ਕਰਾਂਗੇ।' ਇੱਕ ਨੇ ਕਿਹਾ, 'ਸਰ, ਮੈਨੂੰ 90 ਹਜ਼ਾਰ ਰੁਪਏ ਦੀ ਪੱਕੀ ਟਿਕਟ ਮਿਲ ਰਹੀ ਹੈ, ਮੈਂ ਲੈ ਲਵਾਂ ਜਾਂ ਨਹੀਂ?'
ਹੋਰ ਪੜ੍ਹੋ : ਮੁੜ ਵੱਡੇ ਪਰਦੇ 'ਤੇ ਇੱਕਠੇ ਨਜ਼ਰ ਆਵੇਗੀ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦੀ ਜੋੜੀ, ਇਸ ਵੱਡੇ ਪ੍ਰੋਜੈਕਟ 'ਚ ਆਉਣਗੇ ਨਜ਼ਰ
ਲੋਕ ਮਹਿੰਗੇ ਰੇਟ 'ਤੇ ਖਰੀਦ ਰਹੇ ਨੇ ਦਿਲਜੀਤ ਦੋਸਾਝ ਦੇ Dil-Luminati Tour India ਦੀਆਂ ਟਿਕਟਾਂ
ਦਿਲਜੀਤ ਦੁਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਨੇ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਕਰਦਿਆਂ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਦੀ ਕੀਮਤਾਂ ਬਾਰੇ ਦੱਸਿਆ ਸੀ ਕਿ ਅਮਰੀਕਾ 'ਚ ਟਿਕਟਾਂ 54 ਲੱਖ ਅਤੇ 46 ਲੱਖ ਰੁਪਏ 'ਚ ਵਿਕ ਰਹੀਆਂ ਹਨ ਅਤੇ ਪ੍ਰਸ਼ੰਸਕ ਇਨ੍ਹਾਂ ਨੂੰ ਖਰੀਦ ਰਹੇ ਹਨ। ਇੰਨੀਆਂ ਮਹਿੰਗੀਆਂ ਟਿਕਟਾਂ ਨੂੰ ਵੇਚਣਾ ਅੱਜ ਕੱਲ੍ਹ ਰੁਝਾਨ ਵਿੱਚ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਟਿਕਟਾਂ ਖਰੀਦਣ ਤੋਂ ਬਾਅਦ ਉਨ੍ਹਾਂ ਨੂੰ ਬਲੈਕ 'ਚ ਵੇਚਿਆ ਜਾ ਰਿਹਾ ਹੈ। ਹਾਲਾਂਕਿ ਇਸ 'ਚ ਕਿੰਨੀ ਸੱਚਾਈ ਹੈ, ਇਸ ਬਾਰੇ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਹੈ। ਮੌਜੂਦਾ ਸਮੇਂ 'ਚ ਲੰਬੇ ਸਮੇਂ ਬਾਅਦ ਦਿਲਜੀਤ ਦੋਸਾਂਝ ਦਾ ਅਜਿਹਾ ਕੰਸਰਟ ਭਾਰਤ 'ਚ ਹੋ ਰਿਹਾ ਹੈ, ਜਿਸ ਕਾਰਨ ਫੈਨਜ਼ ਵਿੱਚ ਕਾਫੀ ਕ੍ਰੇਜ਼ ਹੈ।