ਆਨੰਦ ਗੋਪਾਲ ਮਹਿੰਦਰਾ ਯਾਨੀ ਆਨੰਦ ਮਹਿੰਦਰਾ (Anand Mahindra) ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਹਨ । ਉਹ ਆਪਣੇ ਦਾਨੀ ਸੁਭਾਅ ਅਤੇ ਸਾਦਗੀ ਲਈ ਜਾਣੇ ਜਾਂਦੇ ਹਨ । 90 ਦੇ ਦਹਾਕੇ ਵਿੱਚ ਆਈ ਅਰਬਪਤੀਆਂ ਦੀ ਲਿਸਟ ਵਿੱਚ ਉਹਨਾਂ ਦਾ ਸਥਾਨ
107%;font-family:AnmolLipi;mso-fareast-font-family:Calibri;mso-fareast-theme-font:
minor-latin;mso-bidi-font-family:"Times New Roman";mso-bidi-theme-font:minor-bidi;
mso-ansi-language:EN-US;mso-fareast-language:EN-US;mso-bidi-language:AR-SA">1143ਵੇਂ ਨੰਬਰ ਤੇ ਸੀ ਇਸ ਦੇ ਬਾਵਜੂਦ, ਆਨੰਦ ਮਹਿੰਦਰਾ ਬਹੁਤ ਹੀ ਸਾਦਾ ਜੀਵਨ ਜਿਊਂਦੇ ਹਨ । ਇੱਕ ਰਿਪੋਰਟ ਮੁਤਾਬਕ ਆਨੰਦ ਮਹਿੰਦਰਾ ਦੀ ਕੁੱਲ ਜਾਇਦਾਦ 2.1 ਬਿਲੀਅਨ ਅਮਰੀਕੀ ਡਾਲਰ ਯਾਨੀ ਲਗਭਗ 17,000 ਕਰੋੜ ਰੁਪਏ ਹੈ। ਇਸ ਦੇ ਬਾਵਜੂਦ ਆਨੰਦ ਮਹਿੰਦਰਾ ਆਪਣੇ ਦਾਦੇ ਦੇ ਪੁਰਾਣੇ ਘਰ ਵਿੱਚ ਰਹਿੰਦੇ ਹਨ ।
ਹੋਰ ਪੜ੍ਹੋ : ਫਿੱਟਨੈੱਸ ਮਾਡਲ ਸੁੱਖ ਜੌਹਲ ਪਤਨੀ ਦੇ ਨਾਲ ਛਪਾਰ ਦੇ ਮੇਲੇ ‘ਚ ਪਹੁੰਚੇ, ਵੀਡੀਓ ਕੀਤਾ ਸਾਂਝਾ
'ਟਾਈਮਜ਼ ਨਾਓ' ਦੀ ਰਿਪੋਰਟ ਮੁਤਾਬਕ ਆਨੰਦ ਮਹਿੰਦਰਾ ਦੇ ਦਾਦਾ ਜੀ ਦਾਦਾ ਕੇਸੀ ਮਹਿੰਦਰਾ ਮੁੰਬਈ ਦੇ ਨੇਪੀਅਨ ਸੀ ਰੋਡ 'ਤੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ । ਇਹ ਉਹ ਸਮਾਂ ਸੀ ਜਦੋਂ ਆਨੰਦ ਮਹਿੰਦਰਾ ਦਾ ਜਨਮ ਵੀ ਨਹੀਂ ਸੀ ਹੋਇਆ । ਇਸ ਦੇ ਬਾਵਜੂਦ ਆਨੰਦ ਮਹਿੰਦਰਾ ਕਈ ਸਾਲ ਆਪਣੇ ਦਾਦੇ ਦੇ ਘਰ ਵਿੱਚ ਰਹੇ ।
ਕਈ ਸਾਲਾਂ ਬਾਅਦ ਬਿਲਡਰਾਂ ਨੇ ਇਸ ਘਰ ਨੂੰ ਤੋੜਕੇ ਬਿਲਡਿੰਗ ਬਣਾਉਣ ਦਾ ਫੈਸਲਾ ਲਿਆ ਪਰ ਜਿਵੇਂ ਹੀ ਇਹ ਖਬਰ ਆਨੰਦ ਮਹਿੰਦਰਾ ਦੇ ਕੰਨਾਂ ਤੱਕ ਪਹੁੰਚੀ ਤਾਂ ਉਹਨਾਂ ਨੇ ਇਸ ਮਕਾਨ ਨੂੰ ਖਰੀਦਣ ਵਿੱਚ ਇੱਕ ਮਿੰਟ ਨਹੀਂ ਲਗਾਇਆ । ਖਬਰਾਂ ਦੀ ਮੰਨੀਏ ਤਾਂ ਆਨੰਦ ਮਹਿੰਦਰਾ ਨੇ ਇਹ ਘਰ 270 ਕਰੋੜ ਰੁਪਏ ਦੇ ਕੇ ਖਰੀਦਿਆ ਸੀ।
ਕਿਉਂਕਿ ਇਸ ਘਰ ਨਾਲ ਉਸ ਦੇ ਦਾਦੇ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ । ਇਸ ਮਕਾਨ ਦਾ ਨਾਂ ਗੁਲਿਸਤਾਨ ਹੈ, ਜਿਸਦਾ ਅਰਥ ਹੈ ਫੁੱਲਾਂ ਦੀ ਧਰਤੀ। ਸੋ ਆਨੰਦ ਮਹਿੰਦਰਾ ਦੀ ਇਸ ਸਾਦਗੀ ਨੂੰ ਹਰ ਕੋਈ ਪਸੰਦ ਕਰਦਾ ਹੈ ।