ਗਿੱਪੀ ਗਰੇਵਾਲ (Gippy Grewal) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਪਰ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਉਨ੍ਹਾਂ ਨੇ ਲੰਬਾ ਸੰਘਰਸ਼ ਕੀਤਾ ਹੈ। ਇਹੀ ਨਹੀਂ ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਹਰ ਚੰਗੇ ਮਾੜੇ ਵਕਤ ‘ਚ ਉਨ੍ਹਾਂ ਦੇ ਨਾਲ ਖੜੀ ਰਹੀ । ਗਿੱਪੀ ਗਰੇਵਾਲ ਨੇ ਇੱਕ ਸਮੇਂ ‘ਚ ਤਿੰਨ ਤਿੰਨ ਨੌਕਰੀਆਂ ਕੀਤੀਆਂ ਅਤੇ ਵਿਦੇਸ਼ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਰਵਨੀਤ (Ravneet Grewal)ਨੇ ਵੀ ਸਖਤ ਮਿਹਨਤ ਕੀਤੀ । ਗਿੱਪੀ ਗਰੇਵਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਚੱਲਦੇ ਸ਼ੋਅ ਦੌਰਾਨ ਕਰਣ ਔਜਲਾ ਨੂੰ ‘ਜੁੱਤੀ’ ਮਾਰਨ ਵਾਲੇ ‘ਤੇ ਤੱਤਾ ਹੋਇਆ ਬੱਬੂ ਮਾਨ, ਕਿਹਾ ‘ਕਰਣ ਬਹੁਤ ਬੀਬਾ ਮੁੰਡਾ,ਅਜਿਹਾ ਕਦੇ ਨਹੀਂ….’
ਬੱਚਿਆਂ ਲਈ ਰਵਨੀਤ ਗਰੇਵਾਲ ਸੁਫ਼ਨੇ ਛੱਡੇ
ਗਿੱਪੀ ਗਰੇਵਾਲ ਨੇ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਕਿਹਾ ਕਿ ਕਿਸ ਤਰ੍ਹਾਂ ਪਤਨੀ ਰਵਨੀਤ ਗਰੇਵਾਲ ਨੇ ਵੀ ਕਰੜੀ ਮਿਹਨਤ ਕੀਤੀ । ਉਨ੍ਹਾਂ ਨੇ ਆਪਣੇ ਤਿੰਨਾਂ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਬਹੁਤ ਹੀ ਮਿਹਨਤ ਕੀਤੀ ਅਤੇ ਕਈ ਥਾਂਵਾਂ ‘ਤੇ ਨੌਕਰੀ ਵੀ ਕੀਤੀ । ਇੱਥੋਂ ਤੱਕ ਕਿ ਵਿਦੇਸ਼ ‘ਚ ਘਰ ਘਰ ਜਾ ਕੇ ਲੋਕਾਂ ਦੇ ਬਰਤਨ ਵੀ ਧੋਤੇ । ਗਿੱਪੀ ਗਰੇਵਾਲ ਨੇ ਦੱਸਿਆ ਕਿ ਉਹ ਖੁਦ ਤਿੰਨ ਤਿੰਨ ਨੌਕਰੀਆਂ ਕਰਦੇ ਸਨ ।
ਰਵਨੀਤ ਗਰੇਵਾਲ ਨੂੰ ਮੰਨਦੇ ਹਨ ਲੱਕੀ ਚਾਰਮ
ਰਵਨੀਤ ਗਰੇਵਾਲ ਨੂੰ ਗਿੱਪੀ ਗਰੇਵਾਲ ਆਪਣੇ ਲਈ ਲੱਕੀ ਚਾਰਮ ਮੰਨਦੇ ਹਨ ।ਕਿਉਂਕਿ ਰਵਨੀਤ ਜਦੋਂ ਉਨ੍ਹਾਂ ਦੀ ਜ਼ਿੰਦਗੀ ‘ਚ ਆਏ, ਉਸ ਤੋਂ ਬਾਅਦ ਹੀ ਗਾਇਕ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਲੱਗਿਆ ਸੀ ।