ਹੈਪੀ ਰਾਏਕੋਟੀ (Happy Raikoti) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੀਤਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਹੈਪੀ ਬਰਥਡੇ ਮੇਰੀ ਲਾਈਫ ਲਾਈਨ । ਲਵ ਯੂ, ਇਹ ਗੀਤ ਮੈਂ ਸਿਰਫ ਤੁਹਾਡੇ ਲਈ ਲਿਖਿਆ ਸੀ ਅਤੇ ਮੈਨੂੰ ਇਹ ਵੀ ਸੀ ਕਿ ਜਦੋਂ ਕੋਈ ਇਹ ਗਾਣਾ ਸੁਣੇ ਤ ਆਪਣੇ ਪਾਰਟਨਰ ਨੂੰ ਡੈਡੀਕੇਟ ਕਰੇ’। ਹੈਪੀ ਰਾਏਕੋਟੀ ਦੀ ਇਸ ਪੋਸਟ ‘ਤੇ ਕਈ ਕਲਾਕਾਰਾਂ ਨੇ ਵੀ ਰਿਐਕਟ ਕੀਤਾ ਹੈ ।
ਹੋਰ ਪੜ੍ਹੋ : ਆਖਿਰ ਕੌਣ ਹੈ ਇਹ ਸ਼ਖਸ ਜਿਸ ਦੇ ਸਾਹਮਣੇ ਲਾਈਵ ਕੰਸਰਟ ਦੌਰਾਨ ਸਿਰ ਝੁਕਾਇਆ ਦਿਲਜੀਤ ਦੋਸਾਂਝ ਨੇ, ਤਸਵੀਰਾਂ ਹੋ ਰਹੀਆਂ ਵਾਇਰਲ
ਕੌਰ ਬੀ ਅਤੇ ਐਮੀ ਵਿਰਕ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਹੈਪੀ ਰਾਏਕੋਟੀ ਦੇ ਫੈਨਸ ਵੀ ਇਸ ਤਸਵੀਰ ‘ਤੇ ਕਮੈਂਟਸ ਕਰ ਰਹੇ ਹਨ ।
ਹੈਪੀ ਰਾਏਕੋਟੀ ਦਾ ਵਰਕ ਫ੍ਰੰਟ
ਹੈਪੀ ਰਾਏਕੋਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਦੇ ਵੱਲੋਂ ਕਈ ਗੀਤ ਦਿੱਤੇ ਗਏ ਹਨ । ਜਿਸ ‘ਚ ਵਾਹ ਗੁਰੁ, ਜਿੰਦਾ, ਅੱਖੀਆਂ, ਮੁਟਿਆਰ ਸੱਤ ਕਨਾਲਾਂ, ਯਾਰਾਂ ਦੀ ਗੱਡੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।