ਹਿਨਾ ਖ਼ਾਨ ( Hina khan) ਇਨ੍ਹੀਂ ਦਿਨੀਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ। ਜਿਸ ਤੋਂ ਬਾਅਦ ਅਦਾਕਾਰਾ ਦਾ ਹਾਲ ਚਾਲ ਜਾਨਣ ਦੇ ਲਈ ਕਈ ਸੈਲੀਬ੍ਰੇਟੀਜ਼ ਪਹੁੰਚ ਰਹੇ ਹਨ ।ਅਦਾਕਾਰਾ ਦੀ ਪਹਿਲੀ ਕੀਮੋਥੈਰੇਪੀ ਵਾਲੇ ਦਿਨ ਮਹਿਮਾ ਚੌਧਰੀ ਪੁੱਜੀ ਸੀ । ਜੋ ਕਿ ਖੁਦ ਵੀ ਕੈਂਸਰ ਦੀ ਜੰਗ ਲੜ ਚੁੱਕੀ ਹੈ। ਅੱਜ ਮਹਿਮਾ ਚੌਧਰੀ ਦਾ ਜਨਮ ਦਿਨ ਹੈ, ਇਸ ਮੌਕੇ ‘ਤੇ ਅਦਾਕਾਰਾ ਨੇ ਮਹਿਮਾ ਚੌਧਰੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਸ ਨੂੰ ਜਨਮ ਦਿਨ ਦੀ ਵਧਾਈ ਦੇਣ ਦੇ ਨਾਲ-ਨਾਲ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।
ਹੋਰ ਪੜ੍ਹੋ : ਟਿਕਟਾਂ ਦੇ ਵੱਧਦੇ ਰੇਟ ਤੋਂ ਪ੍ਰੇਸ਼ਾਨ ਹੋਏ ਦਿਲਜੀਤ ਦੋਸਾਂਝ ਦੇ ਫੈਨਸ, ਗਾਇਕ ‘ਤੇ ਭੜਕੀ ਇਨਫਲੂਐਂਸਰ, ਕਿਹਾ ‘ਤੁਹਾਡੇ ਕਈ ਫੈਨਸ ਹਨ ਬੇਰੁਜ਼ਗਾਰ’
ਅਦਾਕਾਰਾ ਨੇ ਇਸ ਦੇ ਨਾਲ ਇੱਕ ਲੰਮਾ ਚੌੜਾ ਨੋਟ ਵੀ ਸਾਂਝਾ ਕੀਤਾ ਹੈ । ਜਿਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ‘ਇਹ ਤਸਵੀਰ ਮੇਰੀ ਪਹਿਲੀ ਕੀਮੋਥੈਰੇਪੀ ਵਾਲੇ ਦਿਨ ਦੀ ਹੈ । ਇੱਕ ਦੂਤ ਦੇ ਰੂਪ ‘ਚ ਪਹੁੰਚੀ ਇਸ ਔਰਤ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ ਅਤੇ ਮੇਰਾ ਮਾਰਗਦਰਸ਼ਨ ਕਰਦੀ ਹੈ ਅਤੇ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਮੇਰੀ ਯਾਤਰਾ ਉਸ ਨਾਲੋਂ ਆਸਾਨ ਹੈ’।
ਹਿਨਾ ਖ਼ਾਨ ਦਾ ਵਰਕ ਫ੍ਰੰਟ
ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਸ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਪਛਾਣ ਮਿਲੀ ਸੀ ‘ਅਕਸ਼ਰਾ’ ਨਾਂਅ ਦੇ ਕਿਰਦਾਰ ਦੇ ਨਾਲ । ਇਸ ਕਿਰਦਾਰ ਦੇ ਨਾਲ ਉਹ ਹਰ ਘਰ ‘ਚ ਮਸ਼ਹੂਰ ਹੋ ਗਈ ਸੀ । ਜਿਸ ਤੋਂ ਬਾਅਦ ਉਹ ਫ਼ਿਲਮਾਂ ‘ਚ ਕੰਮ ਕਰਨ ਲੱਗ ਪਈ ਅਤੇ ਹਾਲ ਹੀ ‘ਚ ਉਹ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਵੀ ਨਜ਼ਰ ਆਈ ਸੀ ।