ਦਿਲਜੀਤ ਦੋਸਾਂਝ (Diljit Dosanjh) ਦਾ ਅਕਤੂਬਰ ‘ਚ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਅਜਿਹੇ ‘ਚ ਕੰਸਰਟ ਦੀਆਂ ਟਿਕਟਾਂ ਦੇ ਵੱਧਦੇ ਰੇਟ ਨੇ ਫੈਨਸ ਦੀ ਚਿੰਤਾ ਵਧਾ ਦਿੱਤੀ ਹੈ।ਪੰਜਾਬੀ ਗਾਇਕ ਦੇ ਲਾਈਵ ਸ਼ੋਅ ‘ਚ ਸ਼ਾਮਿਲ ਹੋਣ ਦੇ ਲਈ ਫੈਨਸ ਨੇ ਐਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਹੈ।‘ਦਿਲ-ਲੂਮਿਨਾਤੀ ਟੂਰ’ ਦੇ ਲਈ ਵੀਰਵਾਰ ਨੂੰ ਕੁਝ ਹੀ ਮਿੰਟਾਂ ‘ਚ ਟਿਕਟ ਵਿਕੇ ਅਤੇ ਬਹੁਤ ਹੀ ਵੱਡੀ ਕੀਮਤ ਫੈਨਸ ਨੇ ਟਿਕਟ ਹਾਸਲ ਕਰਨ ਦੇ ਲਈ ਅਦਾ ਕੀਤੀ ।
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਬੱਚੀ ਦੇ ਵੀਡੀਓ, ਹਰ ਕਿਸੇ ਨੂੰ ਆ ਰਹੇ ਪਸੰਦ
ਸੋਸ਼ਲ ਮੀਡੀਆ ਇਨਫਲੂਐਂਸਰ ਦੀ ਪ੍ਰਤੀਕਿਰਿਆ
ਟਿਕਟ ਦੇ ਵੱਧਦੇ ਰੇਟਾਂ ਤੋਂ ਪ੍ਰੇਸ਼ਾਨ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਸ ਨੇ ਦਿਲਜੀਤ ਨੂੰ ਫਟਕਾਰ ਲਗਾਈ ਹੈ। ਸੋਮਿਆ ਸਾਹਨੀ ਨਾਂਅ ਦੀ ਇਸ ਇਨਫਲੂਐਂਸਰ ਦਾ ਕਹਿਣਾ ਹੈ ਕਿ ‘ਦਿਲਜੀਤ ਦੋਸਾਂਝ ਨੂੰ ਆਪਣੇ ਭਾਰਤੀ ਪ੍ਰਸ਼ੰਸਕਾਂ ਤੋਂ ਏਨੀ ਜ਼ਿਆਦਾ ਕੀਮਤ ਵਸੂਲਣ ਦਾ ਕੋਈ ਅਧਿਕਾਰ ਨਹੀਂ ਹੈ।
ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਦੇ ਕੋਲ ਪੈਸੇ ਨਹੀਂ ਹਨ ਅਤੇ ਕਈ ਫੈਨਸ ਤਾਂ ਬੇਰੁਜ਼ਗਾਰ ਵੀ ਹਨ ।ਉਸ ਨੇ ਕਿਹਾ ਕਿ ‘ਮੈਨੂੰ ਬਾਦ ‘ਚ ਇਹ ਕਹਿਣ ‘ਤੇ ਪਛਤਾਵਾ ਹੋ ਸਕਦਾ ਹੈ, ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਇੱਕ ਭਾਰਤੀ ਕਲਾਕਾਰ ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹ ਵੀਹ ਪੱਚੀ ਹਜ਼ਾਰ ਰੁਪਏ ਇੱਕ ਕੰਸਰਟ ਦੇ ਲਈ ਚਾਰਜ ਕਰੇ’।