ਜੈਸਮੀਨ ਸੈਂਡਲਾਸ (Jasmine sandlas)ਅਤੇ ਬੀ ਪ੍ਰਾਕ ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਦੇ ਪਹੁੰਚੇ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਗੁਰੁ ਜੀ ਤੋਂ ਆਸ਼ੀਰਵਾਦ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵੀਡੀਓ ‘ਚ ਬੀ ਪ੍ਰਾਕ ਵੀ ਨਜ਼ਰ ਆ ਰਹੇ ਹਨ । ਵੀਡੀਓ ‘ਚ ਦੋਵੇਂ ਕਲਾਕਾਰ ਪ੍ਰੇਮਾਨੰਦ ਮਹਾਰਾਜ ਜੀ ਤੋਂ ਆਸ਼ੀਰਵਾਦ ਲੈ ਰਹੇ ਹਨ ।
ਹੋਰ ਪੜ੍ਹੋ : ਪਹਿਲੀ ਵਾਰ ਦਿਲਜੀਤ ਦੋਸਾਂਝ ਨੇ ਆਪਣੇ ਪਰਿਵਾਰ ਨਾਲ ਦੁਨੀਆ ਨੂੰ ਮਿਲਵਾਇਆ, ਵੀਡੀਓ ਹੋ ਰਿਹਾ ਵਾਇਰਲ
ਇਸ ਮੌਕੇ ‘ਤੇ ਗਾਇਕਾ ਰਾਧੇ ਰਾਧੇ ਦਾ ਗੁਣਗਾਣ ਕਰਦੀ ਹੋਈ ਦਿਖਾਈ ਦਿੱਤੀ ।ਜੈਸਮੀਨ ਸੈਂਡਲਾਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਉਸ ਦਾ ਇਹ ਅੰਦਾਜ਼ ਉਸ ਦੇ ਗੀਤਾਂ ‘ਚ ਵੀ ਦਿਖਾਈ ਦਿੰਦਾ ਹੈ।
ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ
ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ੳੇੁਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਜਿਸ ‘ਚ ਬੰਬ ਜੱਟ, ਮਿੱਠੀ ਮਿੱਠੀ, ਸਿੱਪ ਸਿੱਪ, ਇੱਤਰ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।