ਕੁੱਲ੍ਹੜ ਪੀਜ਼ਾ (Kulhad pizza) ਜੋੜੀ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਨੇ ਆਪਣੇ ਪੁੱਤਰ ਵਾਰਿਸ ਅਰੋੜਾ ਦਾ ਜਨਮ ਦਿਨ ਮਨਾਇਆ । ਇਸ ਮੌਕਟ ‘ਤੇ ਇਸ ਜੋੜੀ ਦੇ ਵੱਲੋਂ ਜਿੱਥੇ ਅਰਦਾਸ ਕਰਵਾਈ ਗਈ । ਉੱਥੇ ਹੀ ਪੁੱਤਰ ਦੇ ਪਹਿਲੇ ਜਨਮ ਦਿਨ ‘ਤੇ ਲੰਗਰ ਦਾ ਪ੍ਰਬੰਧ ਵੀ ਇਸ ਜੋੜੀ ਦੇ ਵੱਲੋਂ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਆਪਣੇ ਪੁੱਤਰ ਵਾਰਿਸ ਦੇ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਵਿਰਾਟ ਕੋਹਲੀ ਤੇ ਹਰਭਜਨ ਸਿੰਘ ਨੇ ਗਾਇਆ ਗੁਰਦਾਸ ਮਾਨ ਦਾ ਪ੍ਰਸਿੱਧ ਗੀਤ, ਵੀਡੀਓ ਵੇਖ ਫੈਨਸ ਨੇ ਕੀਤੀ ਤਾਰੀਫ
ਇਸ ਤੋਂ ਇਲਾਵਾ ਦੋਵਾਂ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਦੋਵੇਂ ਜਣੇ ਲੰਗਰ ਵਰਤਾਉਂਦੇ ਹੋਏ ਦਿਖਾਈ ਦੇ ਰਹੇ ਹਨ ।
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਸੜਕ ‘ਤੇ ਜ਼ਰੂਰਤਮੰਦ ਲੋਕਾਂ ਨੂੰ ਲੰਗਰ ਵਰਤਾਉਂਦੀ ਦਿਖਾਈ ਦੇ ਰਹੀ ਹੈ। ਲੋਕ ਵੀ ਵਾਰਿਸ ਨੂੰ ਉਸ ਦੇ ਪਹਿਲੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।
ਕੁੱਲ੍ਹੜ ਪੀਜ਼ਾ ਬਨਾਉਣ ਦੇ ਲਈ ਮਸ਼ਹੂਰ
ਗੁਰਪ੍ਰੀਤ ਕੌਰ ਤੇ ਸਹਿਜ ਅਰੋੜਾ ਕੁੱਲ੍ਹੜ ਪੀਜ਼ਾ ਬਨਾਉਣ ਦੇ ਮਸ਼ਹੂਰ ਹਨ । ਇਸ ਜੋੜੀ ਦੇ ਦੁਕਾਨ ‘ਤੇ ਕੁੱਲ੍ਹੜ ਪੀਜ਼ਾ ਲੈਣ ਦੇ ਲਈ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਕਈ ਸੈਲੀਬ੍ਰੇਟੀਜ਼ ਵੀ ਕੁੱਲ੍ਹੜ ਪੀਜ਼ਾ ਦੀ ਦੁਕਾਨ ‘ਤੇ ਪਹੁੰਚੇ ਸਨ ।ਹਾਲ ਹੀ ‘ਚ ਗੁਰਪ੍ਰੀਤ ਕੌਰ ਇੱਕ ਗੀਤ ‘ਚ ਵੀ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ।