ਪੰਜਾਬੀ ਸਿਤਾਰਿਆਂ ਦੇ ਬਾਰੇ ਹਰ ਕੋਈ ਜਾਨਣ ਦਾ ਇੱਛੁਕ ਹੁੰਦਾ ਹੈ। ਹਰ ਕੋਈ ਆਪਣੇ ਪਸੰਦੀਦਾ ਸਿਤਾਰਿਆਂ ਬਾਰੇ ਜਾਨਣਾ ਚਾਹੁੰਦਾ ਹੈ ।ਖ਼ਾਸ ਕਰਕੇ ਉਨ੍ਹਾਂ ਦੇ ਬਚਪਨ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ। ਖ਼ਾਸ ਕਰਕੇ ਉਨ੍ਹਾਂ ਦੇ ਫੇਵਰੇਟ ਸਟਾਰਸ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ। ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।
ਹੋਰ ਪੜ੍ਹੋ : ਚੱਲਦੇ ਸ਼ੋਅ ਦੌਰਾਨ ਕਰਣ ਔਜਲਾ ਨੂੰ ‘ਜੁੱਤੀ’ ਮਾਰਨ ਵਾਲੇ ‘ਤੇ ਤੱਤਾ ਹੋਇਆ ਬੱਬੂ ਮਾਨ, ਕਿਹਾ ‘ਕਰਣ ਬਹੁਤ ਬੀਬਾ ਮੁੰਡਾ,ਅਜਿਹਾ ਕਦੇ ਨਹੀਂ….’
ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਗਾਇਕਾ ਜਿਸ ਨੇ ਝੋਨਾ ਲਾਉਣਾ ਹੀ ਛੱਡ ਦੇਣਾ, ਮੇਰੇ ਪਿੱਛੇ ਪੈਟਰੋਲ ਫੂਕ ਕੇ ਤੈਨੂੰੂ ਕੀ ਮਿਲਦਾ ਸਣੇ ਕਈ ਹਿੱਟ ਗੀਤ ਦਿੱਤੇ ਹਨ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਮਿਸ ਪੂਜਾ ਦੀ । ਜਿਸ ਦੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਉੇਹ ਬੁਆਏ ਕੱਟ ‘ਚ ਨਜ਼ਰ ਆ ਰਹੀ ਹੈ।
ਮਿਸ ਪੂਜਾ ਦਾ ਵਰਕ ਫ੍ਰੰਟ
ਮਿਸ ਪੂਜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਸਭ ਤੋਂ ਵੱਧ ਗੀਤ ਕੱਢਣ ਦਾ ਰਿਕਾਰਡ ਹੈ। ਉਹ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੀ ਹਨ ਅਤੇ ਉੱਥੇ ਹੀ ਸੈਟਲ ਹਨ । ਉਨ੍ਹਾਂ ਦੇ ਪਤੀ ਵੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ।ਦੋਵਾਂ ਦਾ ਇੱਕ ਪੁੱਤਰ ਵੀ ਹੈ । ਜਿਸ ਦੇ ਨਾਲ ਇਸ ਜੋੜੀ ਦੇ ਵੱਲੋਂ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕੀਤੇ ਜਾਂਦੇ ਹਨ।