ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ (Gurdas Maan) ਦਾ ਨਵਾਂ ਗੀਤ ‘ਮੈਂ ਹੀ ਝੂਠੀ’ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਗੁਰਦਾਸ ਮਾਨ ਦੇ ਵੱਲੋਂ ਲਿਖੇ ਗਏ ਹਨ ।ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ ਅਤੇ ਗੀਤ ਦੀ ਫੀਚਰਿੰਗ ‘ਚ ਸ਼ਿਵਾਂਗੀ ਜੋਸ਼ੀ, ਗੁਰਜੀਤ ਸਿੰਘ ਤੇ ਖੁਦ ਗੁਰਦਾਸ ਮਾਨ ਵੀ ਨਜ਼ਰ ਆ ਰਹੇ ਹਨ ।ਗੁਰਦਾਸ ਮਾਨ ਨੇ ਇਸ ਗੀਤ ਨੂੰ ਕੁੜੀ ਦੇ ਪੱਖ ਤੋਂ ਗਾਇਆ ਹੈ।ਇਸ ਗੀਤ ਦਾ ਫ਼ਿਲਹਾਲ ਟੀਜ਼ਰ ਜਾਰੀ ਕੀਤਾ ਗਿਆ ਹੈ। ਜਿਸ ਨੂੰ ਸਰੋਤਿਆਂ ਦਾ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਫੈਨਸ ਪੂਰੇ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।
ਹੋਰ ਪੜ੍ਹੋ : ਬਾਲੀਵੁੱਡ ਦੇ ਇਸ ਅਦਾਕਾਰ ਦੇ ਪਿਤਾ ਨੇ ਉਸ ਦੇ ਜਨਮ ਦਿਨ ‘ਤੇ ਕਤਲ ਕਰ ਦਿੱਤਾ ਸੀ ਪੂਰਾ ਪਰਿਵਾਰ, ਜਾਣੋ ਪੂਰੀ ਕਹਾਣੀ
ਗੁਰਦਾਸ ਮਾਨ ਦਾ ਵਰਕ ਫ੍ਰੰਟ
ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ।
ਇਹੀ ਕਾਰਨ ਹੈ ਕਿ ਉਨ੍ਹਾਂ ਦੀ ਗਾਇਕੀ ਨੂੰ ਸਮਾਜ ਦਾ ਹਰ ਵਰਗ ਪਸੰਦ ਕਰਦਾ ਹੈ। ਉਨ੍ਹਾਂ ਨੇ ਹਮੇਸ਼ਾ ਹੀ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਏ ਹਨ । ਭਾਵੇਂ ਉਹ ਬੂਟ ਪਾਲਸ਼ਾਂ ਕਰੀਏ, ਲੱਖ ਪ੍ਰਦੇਸੀ ਹੋਈਏ, ਰੋਟੀ ਸਣੇ ਕਈ ਅਜਿਹੇ ਗੀਤ ਹਨ ਜੋ ਕਿਤੇ ਨਾ ਕਿਤੇ ਕੋਈ ਸੁਨੇਹਾ ਸਮਾਜ ਨੂੰ ਦਿੰਦੇ ਹਨ । ਗੁਰਦਾਸ ਮਾਨ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਉੱਥੇ ਹੀ ਪਾਲੀਵੁੱਡ ਨੂੰ ਕਈ ਬਿਹਤਰੀਨ ਫ਼ਿਲਮਾਂ ਵੀ ਦਿੱਤੀਆਂ ਹਨ ।