ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿਕਾਸ ਸੇਠੀ ਦਾ ਦਿਹਾਂਤ ਹੋ ਗਿਆ ਹੈ। 48 ਸਾਲ ਦੀ ਉਮਰ ‘ਚ ਅਦਾਕਾਰ ਨੇ ਆਖਰੀ ਸਾਹ ਲਏ।ਸ਼ਨੀਵਾਰ ਦੀ ਰਾਤ ਨੂੰ ਨਾਸਿਕ ‘ਚ ਅਦਾਕਾਰ ਦੀ ਮੌਤ ਹੋ ਗਈ । ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ ‘ਚ ਕੀਤਾ ਜਾਵੇਗਾ। ਅਦਾਕਾਰ ਦੀ ਪਤਨੀ ਦਾ ਕਹਿਣਾ ਹੈ ਕਿ ਜਦੋਂ ਅਸੀਂ ਨਾਸਿਕ ‘ਚ ਮੇਰੀ ਮਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਉਲਟੀ ਅਤੇ ਲੂਸ ਮੌਸ਼ਨ ਦੀ ਸ਼ਿਕਾਇਤ ਹੋਣ ਲੱਗੀ । ਉਹ ਹਸਪਤਾਲ ਨਹੀਂ ਜਾਣਾ ਚਾਹੁੰਦੇ ਸਨ। ਇਸ ਲਈ ਅਸੀਂ ਡਾਕਟਰ ਨੂੰ ਘਰ ਆਉਣ ਦੇ ਲਈ ਕਿਹਾ ।
ਹੋਰ ਪੜ੍ਹੋ : ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਘਰ ਧੀ ਨੇ ਲਿਆ ਜਨਮ,ਅਦਾਕਾਰ ਨੇ ਜਾਣਕਾਰੀ ਕੀਤੀ ਸਾਂਝੀ
ਜਦੋਂ ਮੈਂ ਐਤਵਾਰ ਦੀ ਸਵੇਰੇ ਉਨ੍ਹਾਂ ਨੂੰ ਉਠਾਉਣ ਦੇ ਲਈ ਗਈ ਤਾਂ ਉਨ੍ਹਾਂ ਦਾ ਦਿਹਾਂਤ ਹੋ ਚੁੱਕਿਆ ਸੀ ਅਤੇ ਡਾਕਟਰ ਨੇ ਕਿਹਾ ਕਿ ਕੱਲ੍ਹ ਰਾਤ ਨੀਂਦ ‘ਚ ਹੀ ਕਾਰਡਿਕ ਅਰੈਸਟ ਦੇ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਉਹ ਇੱਕ ਫੈਮਿਲੀ ਪ੍ਰੋਗਰਾਮ ‘ਚ ਹਿੱਸਾ ਲੈਣ ਦੇ ਲਈ ਨਾਸਿਕ ਗਏ ਸਨ ।
ਕਈ ਸ਼ੋਅਸ ‘ਚ ਨਜ਼ਰ ਆਏ ਵਿਕਾਸ ਸੇਠੀ
ਅਦਾਕਾਰ ਵਿਕਾਸ ਸੇਠੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸ਼ੋਅਸ ‘ਚ ਕੰਮ ਕੀਤਾ ਸੀ । ਜਿਸ ‘ਚ ਕਸੌਟੀ ਜ਼ਿੰਦਗੀ ਕੀ, ਹਮਾਰੀ ਬੇਟੀਓ ਕਾ ਵਿਵਾਹ, ਜ਼ਰਾ ਨੱਚ ਕੇ ਦਿਖਾ, ਉਤਰਨ, ਗੀਤ ਹੁਈ ਸਬਸੇ ਪਰਾਈ , ਡਰ ਸਬਕੋ ਲੱਗਤਾ ਹੈ ਸਣੇ ਕਈ ਸੀਰੀਅਲ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਿਆ ਸੀ । ਉਨ੍ਹਾਂ ਦੇ ਦਿਹਾਂਤ ਦੇ ਨਾਲ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਡੂੰਘੇ ਸਦਮੇ ‘ਚ ਹੈ।