Madhura Jasraj Passes Away: ਮਰਹੂਮ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦੀ ਪਤਨੀ ਤੇ ਫਿਲਮ ਨਿਰਮਾਤਾ ਡਾਕਟਰ ਵੀ. ਸ਼ਾਂਤਾਰਾਮ ਦੀ ਬੇਟੀ ਮਧੁਰਾ ਜਸਰਾਜ ਦਾ ਦਿਹਾਂਤ ਹੋ ਗਿਆ ਹੈ। ਮਧੁਰਾ ਜਸਰਾਜ ਇੱਕ ਮਸ਼ਹੂਰ ਫਿਲਮ ਨਿਰਮਾਤਾ ਸੀ, ਅੱਜ ਸਵੇਰੇ 25 ਸਤੰਬਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਮੀਡੀਆ ਰਿਪੋਰਟਸ ਦੇ ਮੁਤਾਬਕ ਉਹ 86 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਦੱਸਿਆ ਜਾ ਰਿਹਾ ਹੈ ਕਿ ਉਮਰ ਨਾਲ ਜੁੜੀ ਬੀਮਾਰੀ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ।
ਮਧੁਰਾ ਜਸਰਾਜ ਦੇ ਦੋ ਬੱਚੇ ਹਨ, ਦੁਰਗਾ ਜਸਰਾਜ ਅਤੇ ਸ਼ਾਰੰਗ ਦੇਵ। ਉਸ ਦੀ ਬੇਟੀ ਦੁਰਗਾ ਨੇ ਆਪਣੀ ਮਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮਧੁਰਾ ਜਸਰਾਜ ਦੀ ਸਿਹਤ ਕੁਝ ਮਹੀਨਿਆਂ ਤੋਂ ਵਿਗੜ ਰਹੀ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਸ਼ਿਵ-ਕਰਨ ਬਿਲਡਿੰਗ, ਫਿਸ਼ਰੀਜ਼ ਯੂਨੀਵਰਸਿਟੀ ਰੋਡ ਤੋਂ ਬਾਅਦ ਦੁਪਹਿਰ 3:30-4 ਵਜੇ ਤੱਕ ਹੋਵੇਗੀ। ਇਸ ਤੋਂ ਬਾਅਦ ਮਧੁਰਾ ਜਸਰਾਜ ਦਾ ਅੰਤਿਮ ਸੰਸਕਾਰ ਸ਼ਾਮ 4-4:30 ਦਰਮਿਆਨ ਓਸ਼ੀਵਾਰਾ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਨਵੀਂ ਵੀਡੀਓ ਕੀਤੀ ਸਾਂਝੀ, ਗਾਇਕਾ ਆਪਣੀ ਟੀਮ ਦੇ ਨਾਲ ਮਸਤੀ ਕਰਦੀ ਆਈ ਨਜ਼ਰ
ਮਧੁਰਾ ਜਸਰਾਜ ਬਾਰੇ ਖਾਸ ਗੱਲਾਂ
ਮਧੁਰਾ ਜਸਰਾਜ ਨੇ ਆਪਣੇ ਪਤੀ ਪੰਡਿਤ ਜਸਰਾਜ ਨਾਲ ਕਈ ਡਾਕੂਮੈਂਟਰੀ ਅਤੇ ਡਰਾਮੇ ਨਿਰਦੇਸ਼ਿਤ ਕੀਤੇ। ਇਸ ਤੋਂ ਇਲਾਵਾ ਉਸ ਨੇ ਆਪਣੇ ਪਤੀ ਦੀ ਜੀਵਨੀ ਵੀ ਲਿਖੀ। ਸਾਲ 2010 ਵਿੱਚ, ਮਧੁਰਾ ਨੇ ਆਪਣੀ ਪਹਿਲੀ ਮਰਾਠੀ ਫਿਲਮ 'ਆਈ ਤੁਝਾ ਆਸ਼ੀਰਵਾਦ' ਦਾ ਨਿਰਦੇਸ਼ਨ ਕੀਤਾ, ਜਿਸ ਨੇ ਇੱਕ ਫੀਚਰ ਫਿਲਮ ਵਿੱਚ ਸਭ ਤੋਂ ਪੁਰਾਣੇ ਡੈਬਿਊ ਕਰਨ ਵਾਲੇ ਨਿਰਦੇਸ਼ਕ ਵਜੋਂ ਇਤਿਹਾਸ ਰਚਿਆ ਅਤੇ ਇਸ ਨੂੰ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕਰਵਾਇਆ। ਫਿਲਮ ਵਿੱਚ ਪੰਡਿਤ ਜਸਰਾਜ ਅਤੇ ਮਰਹੂਮ ਲਤਾ ਮੰਗੇਸ਼ਕਰ ਦੇ ਮਰਾਠੀ ਗੀਤ ਸ਼ਾਮਲ ਸਨ।