ਹਾਰਡੀ ਸੰਧੂ (Harrdy Sandhu) ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਫੈਨਸ ਵੀ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ ।ਅੱਜ ਗਾਇਕ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ । ਹਾਰਡੀ ਸੰਧੂ ਦਾ ਜਨਮ ਪਟਿਆਲਾ ‘ਚ 6 ਸਤੰਬਰ 1986 ਨੂੰ ਹੋਇਆ ਸੀ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਟਿਆਲਾ ਤੋਂ ਹੀ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕੇਟ ‘ਚ ਆਪਣਾ ਕਰੀਅਰ ਬਨਾਉਣ ਦੀ ਸੋਚੀ ।
ਹੋਰ ਪੜ੍ਹੋ : ਸਰਗੁਨ ਮਹਿਤਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਸ ਬਾਲੀਵੁੱਡ ਅਦਾਕਾਰ ਦੇ ਘਰ ਕੋਲ ਘਰ ਖਰੀਦਣ ਦਾ ਵੇਖਦੀ ਹੈ ਸੁਫ਼ਨਾ
ਕ੍ਰਿਕੇਟ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਹਾਰਡੀ ਸੰਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕ੍ਰਿਕੇਟਰ 2005 ‘ਚ ਕੀਤੀ ਸੀ ।ਉਨ੍ਹਾਂ ਨੇ ਕਈ ਮੈਚ ਖੇਡੇ ਵੀ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ । ਹਾਰਡੀ ਇਸੇ ਲਾਈਨ ‘ਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਸਨ।ਪਰ ਮੈਚ ਦੇ ਦੌਰਾਨ ਹੀ ਇੱਕ ਵਾਰ ਵਾਰਮ ਅੱਪ ਦੇ ਦੌਰਾਨ ਹੀ ਉਹ ਮੈਦਾਨ ‘ਚ ਆ ਗਏ ਅਤੇ ਉਨ੍ਹਾਂ ਨੂੰ ਸੱਟ ਲੱਗ ਗਈ । ਜਿਸ ਤੋਂ ਬਾਅਦ ਹਾਰਡੀ ਨੇ ਮਾਪਿਆਂ ਨੇ ਜ਼ੋਰ ਪਾਇਆ ਕਿ ਉਹ ਇਸ ਫੀਲਡ ‘ਚ ਨਾ ਜਾਣ । ਜਿਸ ਤੋਂ ਬਾਅਦ 2007 ‘ਚ ਉਨ੍ਹਾਂ ਨੇ ਕ੍ਰਿਕੇਟ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ।
ਹਾਰਡੀ ਨੇ ਗਾਇਕੀ ‘ਚ ਅਜ਼ਮਾਈ ਕਿਸਮਤ
ਇਸ ਤੋਂ ਬਾਅਦ ਹਾਰਡੀ ਸੰਧੂ ਨੇ ਗਾਇਕੀ ਦੇ ਖੇਤਰ ‘ਚ ਕਿਸਮਤ ਅਜ਼ਮਾਈ ।ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਉਹ ਇੰਡਸਟਰੀ ‘ਚ ਕਾਮਯਾਬ ਗਾਇਕ ਦੇ ਤੌਰ ‘ਤੇ ਆਪਣੀ ਪਛਾਣ ਬਨਾਉਣ ‘ਚ ਕਾਮਯਾਬ ਹੋਏ । ਹੁਣ ਤੱਕ ਉਹ ਕਈ ਹਿੱਟ ਗੀਤ ਇੰਡਸਟਰੀ ਨੁੰ ਦੇ ਚੁੱਕੇ ਹਨ । ਜਿਸ ‘ਚ ਬਿਜਲੀ ਬਿਜਲੀ, ਬੈਕਬੋਨ, ਨਾਂਅ, ਹੌਰਨ ਬਲੋ ਸਣੇ ਕਈ ਹਿੱਟ ਗੀਤ ਦਿੱਤੇ ਹਨ ।
ਹਾਰਡੀ ਸੰਧੂ ਦੀ ਨਿੱਜੀ ਜ਼ਿੰਦਗੀ
ਹਾਰਡੀ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜ਼ੀਨਤ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਦੋਵਾਂ ਦਾ ਇੱਕ ਪੁੱਤਰ ਵੀ ਹੈ। ਜਿਸ ਦੀਆਂ ਤਸਵੀਰਾਂ ਵੀ ਕੁਝ ਦਿਨ ਪਹਿਲਾਂ ਹਾਰਡੀ ਨੇ ਸਾਂਝੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਉਹਨਾਂ ਦੀ ਪਤਨੀ ਜ਼ੀਨਤ ਬੈਕਬੋਨ ਗੀਤ ‘ਚ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ।