ਗਾਇਕਾ ਜੈਸਮੀਨ ਸੈਂਡਲਾਸ ਨੇ(Jasmine Sandlas) ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਗਾਇਕਾ ਆਪਣੇ ਪਰਿਵਾਰ ਦੇ ਨਾਲ ਡਿਨਰ ਕਰਨ ਦੇ ਲਈ ਵੀ ਗਈ । ਜਿਸ ਦੌਰਾਨ ਗਾਇਕਾ ਨੇ ਲਾਈਵ ਵੀ ਕੀਤਾ । ਗਾਇਕਾ ਨੇ ਇਸ ਮੌਕੇ ਜਨਮ ਦਿਨ ‘ਤੇ ਵਧਾਈਆਂ ਭੇਜਣ ਵਾਲੇ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ । ਇਸ ਦੇ ਨਾਲ ਹੀ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਕਈ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ ।
ਹੋਰ ਪੜ੍ਹੋ : ਮਨਕਿਰਤ ਔਲਖ ਨੇ ਆਪਣੀ ਨਵ-ਜਨਮੀ ਧੀ ਦੇ ਨਾਲ ਸਾਂਝਾ ਕੀਤਾ ਵੀਡੀਓ
ਇਸ ਵੀਡੀਓ ‘ਚ ਉਨ੍ਹਾਂ ਦੀ ਮਾਸੀ ਉਨ੍ਹਾਂ ਨੂੰ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਮੂੰਹ ਬਣਾਇਆ ਹੋਇਆ ਹੈ। ਜਿਸ ‘ਤੇ ਜੈਸਮੀਨ ਸੈਂਡਲਾਸ ਆਪਣਾ ਮੂਡ ਕੁਝ ਠੀਕ ਜਿਹਾ ਕਰਦੀ ਹੈ ਅਤੇ ਮੁਸਕਰਾਉਂਦੀ ਹੋਈ ਨਜ਼ਰ ਆਉਂਦੀ ਹੈ ।
ਮਾਂ ਨੂੰ ਕੀਤਾ ਬਲੌਕ
ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੀ ਮਾਂ ਨੂੰ ਸੋਸ਼ਲ ਮੀਡੀਆ ਅਕਾਊਂਟ ‘ਤੇ ਬਲੌਕ ਕੀਤਾ ਹੋਇਆ ਹੈ। ਇਸ ਦੇ ਬਾਰੇ ਗਾਇਕਾ ਨੇ ਖੁਦ ਇਸ ਲਾਈਵ ਦੇ ਦੌਰਾਨ ਖੁਲਾਸਾ ਕੀਤਾ ਹੈ। ਗਾਇਕਾ ਕਹਿੰਦੀ ਹੈ ਕਿ ਉਸ ਦੀ ਮਾਂ ਹਮੇਸ਼ਾ ਉਸ ਦੇ ਗੀਤਾਂ ਤੇ ਉਸ ਦੀ ਤਸਵੀਰਾਂ ਨੂੰ ਲੈ ਕੇ ਰੋਕ ਟੋਕ ਕਰਦੀ ਹੈ। ਇਸੇ ਕਾਰਨ ਉਨ੍ਹਾਂ ਨੇ ਆਪਣੀ ਮਾਂ ਨੂੰ ਸੋਸ਼ਲ ਮੀਡੀਆ ‘ਤੇ ਬਲੌਕ ਕੀਤਾ ਹੋਇਆ ਹੈ।
ਗੁਲਾਬੀ ਕੁਈਨ ਦੇ ਨਾਂਅ ਨਾਲ ਮਸ਼ਹੂਰ
ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ‘ਚ ਗੁਲਾਬੀ ਕਵੀਨ ਦੇ ਨਾਂਅ ਨਾਲ ਮਸ਼ਹੂਰ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਪਹਿਲਾ ਗੀਤ ‘ਮੁਸਕਾਨ’ ਗੀਤ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੇ ਸਨ ।