ਗਾਇਕ ਖੁਦਾਬਖ਼ਸ਼ (Khudabaksh) ਇਨ੍ਹੀਂ ਦਿਨੀਂ ਸਿਆਟਲ ‘ਚ ਹੈ। ਜਿੱਥੋਂ ਉਹ ਲਗਾਤਾਰ ਵੀਡੀਓ ਸਾਂਝੇ ਕਰ ਰਿਹਾ ਹੈ। ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਸਿਆਟਲ ‘ਚ ਰਹਿਣ ਵਾਲੀ ਪੁਸ਼ਪਾ ਮਾਂ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਪੁਸ਼ਪਾ ਮਾਂ ਨੂੰ ਮਾਂ ਦੀ ਉਸਤਤ ਕਰਦੇ ਕੁਝ ਪੰਜਾਬੀ ਗੀਤ ਸੁਣਾ ਰਿਹਾ ਹੈ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦਾ ਗਾਣਾ ਗਾ ਕੇ ਪ੍ਰਸਿੱਧ ਹੋਈ ਪੂਨਮ ਕੰਡਿਆਰਾ ਦੇ ਨਾਲ ਸਾਂਝਾ ਕੀਤਾ ਵੀਡੀਓ
ਜਿਸ ‘ਚ ਹਰਭਜਨ ਮਾਂਵਾਂ ਠੰਢੀਆਂ ਛਾਂਵਾਂ ਅਤੇ ਸਿੱਧੂ ਮੂਸੇਵਾਲਾ ਦਾ ਡੀਅਰ ਮਾਮਾ ਗੀਤ ਗਾ ਕੇ ਸੁਣਾ ਰਿਹਾ ਹੈ। ਇਸ ਗੀਤ ਨੂੰ ਸੁਣ ਕੇ ਪੁਸ਼ਪਾ ਮਾਂ ਵੀ ਭਾਵੁਕ ਹੋ ਗਈ । ਖੁਦਾਬਖਸ਼ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਇਕ ਲਫ਼ਜ਼ ਆਪਣੀ ਮਾਂ ਲਈ ਲਿਖੋ ਸਾਰੇ’ ਜਿਉਂ ਹੀ ਖੁਦਾਬਖਸ਼ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ।
ਖੁਦਾਬਖਸ਼ ਦਾ ਵਰਕ ਫ੍ਰੰਟ
ਖੁਦਾਬਖਸ਼ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਵੀ ਆਪਣੀ ਭੈਣ ਅਫਸਾਨਾ ਵਾਂਗ ਇੰਡਸਟਰੀ ‘ਚ ਸਰਗਰਮ ਹੈ ਅਤੇ ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕਿਆ ਹੈ।ਇਨ੍ਹੀਂ ਦਿਨੀਂ ਉਹ ਸਿਆਟਲ ‘ਚ ਪੁਸ਼ਪਾ ਮਾਂ ਦੇ ਕੋਲ ਹੀ ਰਹਿ ਰਿਹਾ ਹੈ।
ਪੁਸ਼ਪਾ ਮਾਂ ਸਮਾਜ ਸੇਵਾ ਦੇ ਲਈ ਜਾਣੀ ਜਾਂਦੀ ਹੈ । ਪਤੀ ਤੇ ਇਕਲੌਤੇ ਪੁੱਤਰ ਦੇ ਦਿਹਾਂਤ ਤੋਂ ਬਾਅਦ ਉਸ ਨੇ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ ਦੇ ਲੇਖੇ ਲਾ ਦਿੱਤਾ ਹੈ। ਹੁਣ ਤੱਕ ਕਈ ਸੈਲੀਬ੍ਰੇਟੀਜ਼ ਵੀ ਪੁਸ਼ਪਾ ਮਾਂ ਦੇ ਕੋਲ ਖਾਣਾ ਖਾਣ ਲਈ ਪਹੁੰਚ ਚੁੱਕੇ ਹਨ ।