ਕਰਣ ਔਜਲਾ (Karan Aujla) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਕਿਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਪਰਫਾਰਮ ਕਰਨ ਦੇ ਦੌਰਾਨ ਹੀ ਕਰਣ ਔਜਲਾ ਦੇ ਵੱਲ ਕਿਸੇ ਨੇ ਜੁੱਤੀ ਸੁੱਟੀ ।ਜਿਸ ‘ਤੇ ਗਾਇਕ ਕਰਣ ਔਜਲਾ ਨੇ ਗਾਣਾ ਵਿਚਾਲੇ ਰੋਕ ਕੇ ਕਿਹਾ ਕਿ ‘ਮੈਂ ਏਨਾਂ ਬੁਰਾ ਤਾਂ ਨਹੀਂ ਗਾਉਂਦਾ।ਜੁੱਤੀਆਂ ਲਾਹ ਲਾਹ ਕੇ ਮਾਰੀ ਜਾਂਦੇ ਓ’।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਰਦਾਰ ਮੁੰਡੇ ਨੁੰ ਕਰਣ ਦੀ ਸਿਕਓਰਿਟੀ ‘ਚ ਤਾਇਨਾਤ ਲੋਕ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਲਹਿੰਬਰ ਹੁਸੈਨਪੁਰੀ ਦੇ ਪਿਤਾ ਜੀ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ, ਬੀਤੇ ਦਿਨੀਂ ਹੋਇਆ ਸੀ ਦਿਹਾਂਤ
ਜਿਸ ਨੇ ਕਰਣ ਦੇ ਵੱਲ ਜੁੱਤੀ ਸੁੱਟੀ ਸੀ। ਕਰਣ ਦੇ ਵੱਲੋਂ ਲੰਡਨ ‘ਚ ਲਾਈਵ ਕੰਸਰਟ ਕੀਤਾ ਜਾ ਰਿਹਾ ਸੀ । ਜਿਸ ਦੌਰਾਨ ਇਹ ਸਭ ਕੁਝ ਵਾਪਰਿਆ । ਕਰਣ ਔਜਲਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸਿਰਫ ਪੰਜਾਬੀਅਤ ਨਾਂਅ ਦੇ ਇੰਸਟਾਗ੍ਰਾਮ ਪੇਜ ‘ਤੇ ਸਾਂਝਾ ਕੀਤਾ ਗਿਆ ਹੈ।
ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦਾ ਹਾਲ ਹੀ ‘ਚ ਆਇਆ ਗੀਤ ‘ਤੌਬਾ ਤੌਬਾ’ ਕਾਫੀ ਮਸ਼ਹੂਰ ਹੋਇਆ ਅਤੇ ਹਰ ਕਿਸੇ ਨੇ ਇਸ ਗੀਤ ‘ਤੇ ਖੂਬ ਰੀਲਾਂ ਬਣਾਈਆਂ।